ਭਾਰਟਾ ਸਕੂਲ ਦੀ ਗੁਰਪ੍ਰੀਤ ਤੇ ਸਤਵੀਰ ਬੈਸਟ ਟੀਚਰ ਐਵਾਰਡ ਨਾਲ ਸਨਮਾਨਤ

435
Share

ਮਾਹਿਲਪੁਰ, 6 ਸਤੰਬਰ (ਪੰਜਾਬ ਮੇਲ)- ਸਰਕਾਰੀ ਮਿਡਲ ਸਕੂਲ ਭਾਰਟਾ ਗਣੇਸ਼ਪੁਰ ਵਿੱਚ ਅਧਿਆਪਕ ਦਿਵਸ ਮੌਕੇ ਸਕੂਲ ਦੇ ਮੁੱਖ ਅਧਿਆਪਕ ,ਗਰਾਮ ਪੰਚਾਇਤ, ਅਤੇ ਐਸਐਮਸੀ ਵੱਲੋਂ  ਸਕੂਲ ਦੀ ਅਧਿਆਪਕਾ ਗੁਰਪ੍ਰੀਤ ਕੌਰ ਅਤੇ ਸਤਵੀਰ ਕੌਰ ਨੂੰ ਬੈਸਟ ਟੀਚਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸਕੂਲ ਮੁਖੀ ਬਲਜਿੰਦਰ ਮਾਨ ਨੇ ਕਿਹਾ ਕਿ ਇਨ੍ਹਾਂ ਅਧਿਆਪਕਾਂ ਨੇ ਹਰ ਮੌਕੇ ਤੇ ਹਰ ਪ੍ਰਕਾਰ ਦੇ ਮੁਕਾਬਲਿਆਂ ਵਿਚ ਬੱਚਿਆਂ ਨੂੰ ਕਾਮਯਾਬ ਕਰਨ ਲਈ ਦਿਨ ਰਾਤ ਮਿਹਨਤ ਕੀਤੀ ਅਤੇ  ਕਰ ਰਹੇ ਹਨ। ਇਹ ਅਧਿਆਪਕ ਆਪਣੇ ਕਿੱਤੇ ਨੂੰ
ਸਮਰਪਿਤ ਹਨ।  ਪਿੰਡ ਦੇ ਸਰਪੰਚ ਰਸ਼ਪਾਲ ਸਿੰਘ ਲਾਲੀ ਨੇ ਸਕੂਲ ਸਟਾਫ ਅਤੇ ਮੁਖੀ ਤੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਸਕੂਲ ਨੂੰ ਹਰ ਪੱਖੋਂ ਉੱਚੀਆਂ ਮੰਜ਼ਲਾਂ ਵੱਲ ਤੋਰਿਆ ਜਾ ਰਿਹਾ
 ਹੈ। ਸਕੂਲ ਮੈਨੇਜਿੰਗ ਕਮੇਟੀ ਦੀ ਚੇਅਰਪਰਸਨ ਸ੍ਰੀਮਤੀ ਮਨਜੀਤ ਕੌਰ ਨੇ ਕਿਹਾ ਕਿ ਅਧਿਆਪਕਾਂ ਵੱਲੋਂ ਬੱਚਿਆਂ ਦੇ ਸਰਬਪੱਖੀ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਇਸ ਕਰਕੇ ਸਾਨੂੰ  ਇਨ੍ਹਾਂ ਮੈਂਬਰਾਂ ਤੇ ਬਹੁਤ ਫਖ਼ਰ ਹੈ। ਸਾਡੇ ਬੱਚੇ ਸਰਵਪੱਖੀ ਗਿਆਨ ਹਾਸਲ ਕਰਕੇ ਉੱਚੀਆਂ ਮੰਜ਼ਿਲਾਂ ਦੇ ਪਾਂਧੀ ਬਣ ਰਹੇ ਹਨ। ਇਸ ਮੌਕੇ ਉਚੇਚੇ ਤੌਰ ਤੇ ਹਾਜ਼ਰ ਹੋਏ ਯੂਥ ਕਲੱਬ ਦੇ ਨੁਮਾਇੰਦੇ ਸੰਜੀਵ ਕੁਮਾਰ ਅਤੇ ਹਰਮੇਲ ਸਿੰਘ ਨੇ ਕਿਹਾ ਕਿ ਸਾਨੂੰ ਅਜਿਹੇ ਸਟਾਫ ਤੋਂ ਬਹੁਤ ਉਮੀਦਾਂ ਹਨ ਤੇ  ਉਨ੍ਹਾਂ ਵੱਲੋਂ ਵੀ ਸਕੂਲ ਨੂੰ ਪੂਰਾ ਸਹਿਯੋਗ ਦੇਣ ਦਾ ਯਤਨ ਕੀਤਾ ਜਾ ਰਿਹਾ ਹੈ। ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਕੂਲ ਦੀ ਬਿਹਤਰੀ ਵਿੱਚ ਆਪਣਾ ਯੋਗਦਾਨ ਪਾਉਣ ।ਇਸ ਮੌਕੇ  ਸਕੂਲ ਵਿਦਿਆਰਥੀਆਂ ਵੱਲੋਂ ਇਕ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਜਿਸ ਵਿਚ ਗੁਰਪ੍ਰੀਤ ਕੌਰ ਸਿਮਰਨ ਅਤੇ ਜਸਮੀਨ ਨੇ ਸ਼ਾਨਦਾਰ ਭੂਮਿਕਾਵਾਂ ਅਦਾ ਕੀਤੀਆਂ । ਸਨਮਾਨਿਤ ਕਰਨ ਮੌਕੇ ਸਕੂਲ ਸਟਾਫ, ਬੱਚੇ ਅਤੇ ਮਾਪੇ ਉਚੇਚੇ ਤੌਰ ਤੇ ਹਾਜ਼ਰ ਹੋਏ  ।
ਫੋਟੋ: ਮੈਡਮ ਗੁਰਪ੍ਰੀਤ ਕੌਰ ਅਤੇ ਸਤਵੀਰ ਕੌਰ ਨੂੰ ਸਨਮਾਨਿਤ ਕਰਦੇ ਹੋਏ ਸਕੂਲ ਮੁਖੀ ਬਲਜਿੰਦਰ ਮਾਨ, ਸਰਪੰਚ ਰਛਪਾਲ ਸਿੰਘ ਲਾਲੀ,  ਸਟਾਫ਼ ਮੈਂਬਰ ਪਵਨ ਕੁਮਾਰ ਮਨਜਿੰਦਰ ਸਿੰਘ ,  ਸੰਜੀਵ ਕੁਮਾਰ ਅਤੇ ਹਰਮੇਲ ਸਿੰਘ ਆਦਿ ।

Share