ਭਾਜਪਾ ਸੰਸਦ ਮੈਂਬਰ ਦੀ ਪਤਨੀ ਭਾਜਪਾ ਛੱਡ ਟੀ.ਐੱਮ.ਸੀ. ’ਚ ਹੋਈ ਸ਼ਾਮਲ

519
Share

ਕੋਲਕਾਤਾ, 21 ਦਸੰਬਰ (ਪੰਜਾਬ ਮੇਲ)- ਭਾਜਪਾ ਸੰਸਦ ਮੈਂਬਰ ਸੌਮਿਤਰ ਖ਼ਾਨ ਦੀ ਪਤਨੀ ਸੁਜਾਤਾ ਮੰਡਲ ਖ਼ਾਨ ਭਾਜਪਾ ਨੂੰ ਛੱਡ ਕੇ ਸੋਮਵਾਰ ਨੂੰ ਤਿ੍ਰਣਮੂਲ ਕਾਂਗਰਸ ’ਚ ਸ਼ਾਮਲ ਹੋ ਗਈ। ਉਸ ਦਾ ਦਾਅਵਾ ਹੈ ਕਿ 2019 ਵਿਚ ਲੋਕ ਸਭਾ ਚੋਣਾਂ ਵਿਚ ਆਪਣੇ ਪਤੀ ਨੂੰ ਜਿਤਾਉਣ ਲਈ ਜੋਖਮ ਉਠਾਉਣ ਦੇ ਬਾਵਜੂਦ ਉਸ ਨੂੰ ਵਾਜਬ ਪਛਾਣ ਨਹੀਂ ਮਿਲੀ। ਸੁਜਾਤਾ ਨੇ ਦੋਸ਼ ਲਗਾਇਆ ਕਿ ਭਾਜਪਾ ਵਿਚ ਨਵੇਂ ਸ਼ਾਮਲ ਹੋਏ, ਮੌਕਾਪ੍ਰਸਤ ਅਤੇ ਭਿ੍ਰਸ਼ਟ ਆਗੂਆਂ ਨੂੰ ਵਫ਼ਾਦਾਰਾਂ ਤੋਂ ਵਧ ਤਰਜੀਹ ਮਿਲ ਰਹੀ ਹੈ। ਸੁਜਾਤਾ ਮੰਡਲ ਟੀ.ਐੱਮ.ਸੀ. ਸੰਸਦ ਮੈਂਬਰ ਸੌਗਾਤ ਰਾਏ ਅਤੇ ਪਾਰਟੀ ਬੁਲਾਰੇ ਕੁਣਾਲ ਘੋਸ਼ ਦੀ ਮੌਜੂਦਗੀ ’ਚ ਟੀ.ਐੱਮ.ਸੀ. ਵਿਚ ਸ਼ਾਮਲ ਹੋਈ। ਇਸ ਮੌਕੇ ਉਨ੍ਹਾਂ ਕਿਹਾ ਕਿ ਭਾਜਪਾ ’ਚ ਔਰਤਾਂ ਨੂੰ ਸਨਮਾਨ ਨਹੀਂ ਮਿਲਦਾ, ਜਿਸ ਕਾਰਨ ਉਹ ਟੀ.ਐੱਮ.ਸੀ. ਵਿਚ ਸ਼ਾਮਲ ਹੋਈ ਹੈ। ਉਨ੍ਹਾਂ ਕਿਹਾ, ‘‘ਮੈਂ ਸਾਡੀ ਸਭਨਾਂ ਦੀ ਪਿਆਰੀ ਆਗੂ ਮਮਤਾ ਬੈਨਰਜੀ ਅਤੇ ਸਾਡੇ ਦਾਦਾ ਅਭਿਸ਼ੇਕ ਬੈਨਰਜੀ ਨਾਲ ਕੰਮ ਕਰਨਾ ਚਾਹੁੰਦੀ ਹਾਂ।’’

Share