ਭਾਜਪਾ ਨੇ ਸੁਵੇਂਦੂ ਅਧਿਕਾਰੀ ਨੂੰ ਤਿ੍ਰਣਮੂਲ ਕਾਂਗਰਸ ਮੁਖੀ ਖਿਲਾਫ ਨੰਦੀਗਰਾਮ ਤੋਂ ਚੋਣ ਮੈਦਾਨ ’ਚ ਉਤਾਰਿਆ

413
Share

ਨਵੀਂ ਦਿੱਲੀ, 6 ਮਾਰਚ (ਪੰਜਾਬ ਮੇਲ)- ਭਾਜਪਾ ਨੇ ਕਿਸੇ ਸਮੇਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਸੱਜਾ ਹੱਥ ਸਮਝੇ ਜਾਂਦੇ ਸੁਵੇਂਦੂ ਅਧਿਕਾਰੀ ਨੂੰ ਅੱਜ ਤਿ੍ਰਣਮੂਲ ਕਾਂਗਰਸ ਮੁਖੀ ਖ਼ਿਲਾਫ਼ ਨੰਦੀਗਰਾਮ ਤੋਂ ਚੋਣ ਮੈਦਾਨ ’ਚ ਉਤਾਰਿਆ ਹੈ। ਸੁਵੇਂਦੂ ਅਧਿਕਾਰੀ ਟੀ.ਐੱਮ.ਸੀ. ਛੱਡ ਕੇ ਪਿਛਲੇ ਸਾਲ ਦਸੰਬਰ ’ਚ ਭਾਜਪਾ ’ਚ ਸ਼ਾਮਲ ਹੋਇਆ ਸੀ। ਇਸ ਮਹੀਨੇ ਦੇ ਅਖ਼ੀਰ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਟੀ.ਐੱਮ.ਸੀ. ਲਈ ਇਹ ‘ਕਰੋ ਜਾਂ ਮਰੋ’ ਦਾ ਮੁਕਾਬਲਾ ਬਣ ਗਿਆ ਹੈ। ਭਾਜਪਾ ਨੇ ਸੂਬਾ ਚੋਣਾਂ ਲਈ 57 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਹੈ। ਮਮਤਾ ਨੇ ਇੱਕ ਦਿਨ ਪਹਿਲਾਂ ਅਧਿਕਾਰੀ ਖ਼ਿਲਾਫ਼ ਚੋਣ ਲੜਨ ਦਾ ਐਲਾਨ ਕੀਤਾ ਸੀ।

Share