ਭਾਜਪਾ ਦੇ ਸੀਨੀਅਰ ਨੇਤਾ ਤੇ ਸਾਬਕਾ ਕੇਂਦਰੀ ਮੰਤਰੀ ਯਸ਼ਵੰਤ ਸਿਨਹਾ ਤ੍ਰਿਣਮੂਲ ਕਾਂਗਰਸ ’ਚ ਸ਼ਾਮਲ

398
Share

ਕੋਲਕਾਤਾ, 13 ਮਾਰਚ (ਪੰਜਾਬ ਮੇਲ)- ਬੰਗਾਲ ਚ ਭਾਜਪਾ ਨੂੰ ਵੱਡਾ ਝਟਕਾ ਲੱਗਾ ਹੈ। ਸਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ ਨੇਤਾ ਯਸ਼ਵੰਤ ਸਿਨਹਾ ਕੋਲਕਾਤਾ ਦੇ ਟੀਐਮਸੀ ਭਵਨ ਪਹੁੰਚੇ ਹਨ ਅਤੇ ਅੱਜ ਤ੍ਰਿਣਮੂਲ ਕਾਂਗਰਸ ਵਿਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੇ ਟੀਐਮਸੀ ਦਾ ਝੰਡਾ ਲਹਿਰਾਇਆ ਅਤੇ ਮਮਤਾ ਬੈਨਰਜੀ ਦੀ ਪਾਰਟੀ ਵਿਚ ਸ਼ਾਮਲ ਹੋਏ। ਯਸ਼ਵੰਤ ਲੰਬੇ ਸਮੇਂ ਤੋਂ ਭਾਜਪਾ ਤੋਂ ਨਾਰਾਜ਼ ਸੀ ਅਤੇ ਕਈ ਵਾਰ ਭਾਜਪਾ ਖਿਲਾਫ ਬਿਆਨ ਦਿੱਤੇ ਸੀ। ਭਾਜਪਾ ਦੀ ਆਲੋਚਨਾ ਕਰਦਿਆਂ ਯਸ਼ਵੰਤ ਸਿਨਹਾ ਨੇ ਮੀਡੀਆ ਨੂੰ ਕਿਹਾ, ‘ਲੋਕਤੰਤਰ ਦੀ ਤਾਕਤ ਲੋਕਤੰਤਰ ਦੀਆਂ ਸੰਸਥਾਵਾਂ ਹਨ। ਅੱਜ ਤਕਰੀਬਨ ਹਰ ਸੰਸਥਾ ਕਮਜ਼ੋਰ ਹੋ ਗਈ ਹੈ, ਜਿਸ ਵਿੱਚ ਦੇਸ਼ ਦੀ ਨਿਆਂਪਾਲਿਕਾ ਵੀ ਸ਼ਾਮਲ ਹੈ। ਇਹ ਸਾਡੇ ਦੇਸ਼ ਲਈ ਸਭ ਤੋਂ ਵੱਡਾ ਖ਼ਤਰਾ ਬਣ ਗਿਆ ਹੈ।


Share