ਭਾਜਪਾ ਦੀ ਨਗਰ ਕੌਂਸਲ ਚੋਣਾਂ ਸੰਬੰਧੀ ਹੋ ਰਹੀ ਮੀਟਿੰਗ ਕਿਸਾਨ ਜਥੇਬੰਦੀਆਂ ਨੇ ਰੁਕਵਾਈ

271
Share

ਜੰਡਿਆਲਾ ਗੁਰੂ, 23 ਜਨਵਰੀ (ਪੰਜਾਬ ਮੇਲ)- ਇੱਥੇ ਭਾਜਪਾ ਦਫਤਰ ਵਿਚ ਆ ਰਹੀਆਂ ਨਗਰ ਕੌਂਸਲ ਚੋਣਾਂ ਦੇ ਸਬੰਧ ਵਿਚ ਹੋ ਰਹੀ ਮੀਟਿੰਗ ਰੁਕਵਾਉਣ ਲਈ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਪੁੱਜੇ ਅਤੇ ਭਾਜਪਾ ਖਿਲਾਫ ਨਾਅਰੇਬਾਜ਼ੀ ਕੀਤੀ ਪਰ ਪੁਲਿਸ ਦੀ ਮੁਸਤੈਦੀ ਕਾਰਨ ਮਾਹੌਲ ਸ਼ਾਂਤ ਰਿਹਾ। ਡੀ.ਐੱਸ.ਪੀ. ਸੁਖਵਿੰਦਰ ਪਾਲ ਸਿੰਘ ਨੇ ਦੱਸਿਆ ਅੱਜ ਸਵੇਰੇ ਦਸ ਵਜੇ ਸਥਾਨਕ ਭਾਜਪਾ ਦਫਤਰ ’ਚ ਨਗਰ ਕੌਂਸਲ ਚੋਣਾਂ ਦੇ ਸਬੰਧ ’ਚ ਮੀਟਿੰਗ ਕਰਨ ਭਾਜਪਾ ਅਬਜ਼ਰਵਰ ਕੇਵਲ ਕੁਮਾਰ ਅਤੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਹਰਦਿਆਲ ਸਿੰਘ ਔਲਖ ਪੁੱਜੇ, ਥੋੜ੍ਹੀ ਦੇਰ ਬਾਅਦ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਆਪਣੇ ਸਾਥੀਆਂ ਨਾਲ ਮੀਟਿੰਗ ਬੰਦ ਕਰਾਉਣ ਲਈ ਪਹੁੰਚ ਗਏ ਪਰ ਮੌਕੇ ਉਪਰ ਪੁਲਿਸ ਦੇ ਪਹੁੰਚਣ ਨਾਲ ਟਕਰਾਅ ਟਲ ਗਿਆ ਅਤੇ ਪੁਲਿਸ ਨੇ ਮਾਹੌਲ ਨੂੰ ਦੇਖਦੇ ਹੋਏ ਮੀਟਿੰਗ ਬੰਦ ਕਰਵਾ ਦਿੱਤੀ।

Share