ਭਾਜਪਾ ਆਗੂ ਉਮਾ ਭਾਰਤੀ ਹੋਈ ਕੋਰੋਨਾ ਪੀੜਤ

552

ਭੋਪਾਲ, 27 ਸਤੰਬਰ (ਪੰਜਾਬ ਮੇਲ)- ਭਾਜਪਾ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਉਮਾ ਭਾਰਤੀ ਕੋਰੋਨਾਵਾਇਰਸ ਤੋਂ ਪਾਜ਼ੀਟਿਵ ਪਾਈ ਗਈ ਹੈ। ਉਮਾ ਨੇ ਸ਼ਨੀਵਾਰ ਦੇਰ ਰਾਤ ਟਵਿੱਟਰ ‘ਤੇ ਟਵੀਟ ਕੀਤਾ ਕਿ ਮੈਂ ਤੁਹਾਡੀ ਜਾਣਕਾਰੀ ਲਈ ਇਹ ਪੋਸਟ ਸਾਂਝੀ ਕਰ ਰਹੀ ਕਿ ਮੈਂ ਅੱਜ ਆਪਣੀ ਪਹਾੜ ਦੀ ਯਾਤਰਾ ਦੀ ਸਮਾਪਤੀ ਦੇ ਆਖ਼ਰੀ ਦਿਨ ਪ੍ਰਸ਼ਾਸਨ ਨੂੰ ਬੇਨਤੀ ਕਰ ਕੇ ਕੋਰੋਨਾ ਟੈਸਟ ਦੀ ਟੀਮ ਨੂੰ ਬੁਲਾਇਆ, ਕਿਉਂਕਿ ਮੈਨੂੰ ਤਿੰਨ ਦਿਨਾਂ ਤੋਂ ਹਲਕਾ ਬੁਖ਼ਾਰ ਸੀ। ਮੈਂ ਹਿਮਾਲਿਆ ਵਿਚ ਕੋਵਿਡ-19 ਦੇ ਸਾਰੇ ਮਨਾਹੀ ਅਤੇ ਦੂਰੀ ਬਣਾ ਕੇ ਰਹਿਣ ਦੇ ਨਿਯਮਾਂ ਦਾ ਪਾਲਣ ਕੀਤਾ। ਫਿਰ ਵੀ ਮੈਂ ਕੋਰੋਨਾਵਾਇਰਸ ਤੋਂ ਪੀੜਤ ਹੋ ਗਈ ਹਾਂ।
ਮੈਂ ਅਜੇ ਹਰੀਦੁਆਰ ਅਤੇ ਰਿਸ਼ੀਕੇਸ਼ ਦਰਮਿਆਨ ਵੰਦੇ ਮਾਤਰਮ ਕੁੰਜ ਵਿਚ ਇਕਾਂਤਵਾਸ ਹਾਂ, ਜੋ ਕਿ ਮੇਰੇ ਪਰਿਵਾਰ ਵਾਂਗ ਹੈ। 4 ਦਿਨ ਬਾਅਦ ਫਿਰ ਤੋਂ ਟੈਸਟ ਕਰਵਾਂਗੀ ਅਤੇ ਸਥਿਤੀ ਅਜਿਹੀ ਹੀ ਰਹੀ ਤਾਂ ਡਾਕਟਰਾਂ ਦੀ ਸਲਾਹ ਮੁਤਾਬਕ ਫ਼ੈਸਲਾ ਲਵਾਂਗੀ। ਇਕ ਹੋਰ ਟਵੀਟ ਵਿਚ ਉਮਾ ਨੇ ਲਿਖਿਆ ਕਿ ਜੋ ਵੀ ਮੇਰੇ ਸੰਪਰਕ ਵਿਚ ਆਏ ਹੋਏ ਭਰਾ-ਭੈਣ ਪੜ੍ਹੇ ਜਾਂ ਉਨ੍ਹਾਂ ਨੂੰ ਜਾਣਕਾਰੀ ਹੋ ਜਾਵੇ, ਉਨ੍ਹਾਂ ਸਾਰਿਆਂ ਨੂੰ ਮੇਰੀ ਅਪੀਲ ਹੈ ਕਿ ਉਹ ਆਪਣਾ ਕੋਰੋਨਾ ਟੈਸਟ ਕਰਵਾਉਣ ਅਤੇ ਸਾਵਧਾਨੀ ਵਰਤਣ।