ਭਾਗ ਸਿੰਘ ਅਣਖੀ ਦੇ ਅਕਾਲ ਚਲਾਣੇ ਉਪਰ ਦੁੱਖ ਦਾ ਪ੍ਰਗਟਾਵਾ

699
Share

ਸਰੀ, 28 ਅਗਸਤ (ਹਰਦਮ ਮਾਨ/ਪੰਜਾਬ ਮੇਲ)- ਨਾਮਵਰ ਸਿੱਖ ਵਿਦਵਾਨ ਤੇ ਚਿੰਤਕ ਜੈਤੇਗ ਸਿੰਘ ਅਨੰਤ ਨੇ ਸਿੱਖ ਕੌਮ ਦੀ ਨਾਮਵਰ ਹਸਤੀ ਭਾਗ ਸਿੰਘ ਅਣਖੀ ਦੇ ਅਕਾਲ ਚਲਾਣੇ ਉਪਰ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਗ ਸਿੰਘ ਅਣਖੀ ਨੇ ਚੀਫ ਖਾਲਸਾ ਦੀਵਾਨ ਵਿਚ ਅੱਧੀ ਸਦੀ ਆਪਣੀਆਂ ਸ਼ਾਨਦਾਰ ਸੇਵਾਵਾਂ ਅਰਪਣ ਕੀਤੀਆਂ। ਉਹ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਮੋਢੀਆਂ ਵਿੱਚੋਂ ਇਕ ਸਨ। ਉਹ ਬੜੇ ਨਿੱਘੇ ਤੇ ਪਿਆਰੇ ਇਨਸਾਨ ਸਨ ਅਤੇ ਉਨ੍ਹਾਂ ਵਿਚ ਸਿੱਖ ਕੌਮ ਪ੍ਰਤੀ ਅਥਾਹ ਮੋਹ ਸੀ।

ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਮੋਢੀ ਗਿਆਨ ਸਿੰਘ ਸੰਧੂਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਦੇ ਪ੍ਰਧਾਨ ਸੁਰਿੰਦਰ ਸਿੰਘ ਜੱਬਲਸਿੱਖ ਸੰਗਤ ਵੈਨਕੂਵਰ ਦੇ ਬੁਲਾਰੇ ਲਖਵੀਰ ਸਿੰਘ ਖੰਗੂੜਾ ਅਤੇ ਗੁਰਦੁਆਰਾ ਦਸ਼ਮੇਸ਼ ਦਰਬਾਰ ਦੇ ਕਮੇਟੀ ਮੈਂਬਰ ਪਰਮਜੀਤ ਸਿੰਘ ਰੰਧਾਵਾ ਨੇ ਭਾਗ ਸਿੰਘ ਅਣਖੀ ਦੇ ਸਦੀਵੀ ਵਿਛੋੜੇ ਉਪਰ ਦੁੱਖ ਦਾ ਪ੍ਰਗਟਾਵਾ ਕੀਤਾ ਹੈ।


Share