ਭਾਈ ਲੌਂਗੋਵਾਲ ਦੀ ਧਰਮ ਪਤਨੀ ਬੀਬੀ ਅਮਰਪਾਲ ਕੌਰ ਦੇ ਅੰਤਮ ਸੰਸਕਾਰ ਮੌਕੇ ਪਰਿਵਾਰਕ ਮੈਂਬਰ ਹੀ ਰਹੇ ਮੌਜੂਦ

877
Share

ਅੰਮ੍ਰਿਤਸਰ, 3 ਮਈ (ਪੰਜਾਬ ਮੇਲ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਧਰਮ ਪਤਨੀ ਬੀਬੀ ਅਮਰਪਾਲ ਕੌਰ ਜੋ ਬੀਤੇ ਕੱਲ੍ਹ ਅਕਾਲ ਚਲਾਣਾ ਕਰ ਗਏ ਸਨ, ਦਾ ਅੰਤਮ ਸੰਸਕਾਰ ਪਿੰਡ ਲੌਂਗੋਵਾਲ ਵਿਖੇ ਕੀਤਾ ਗਿਆ। ਕੋਰੋਨਾਵਾਇਰਸ ਦੇ ਚੱਲਦਿਆਂ ਬੀਬੀ ਅਮਰਪਾਲ ਕੌਰ ਦੇ ਅੰਤਮ ਸੰਸਕਾਰ ਮੌਕੇ ਕੇਵਲ ਪਰਿਵਾਰਕ ਮੈਂਬਰ ਅਤੇ ਚੋਣਵੇਂ ਨਜ਼ਦੀਕੀ ਹੀ ਮੌਜੂਦ ਰਹੇ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਿੱਜੀ ਸਕੱਤਰ ਸ. ਮਹਿੰਦਰ ਸਿੰਘ ਆਹਲੀ ਅਤੇ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵੱਲੋਂ ਮੈਨੇਜਰ ਸ. ਮੁਖਤਾਰ ਸਿੰਘ ਚੀਮਾ ਨੇ ਮ੍ਰਿਤਕ ਦੇਹ ’ਤੇ ਦੋਸ਼ਾਲੇ ਭੇਟ ਕੀਤੇ। ਇਸ ਤੋਂ ਇਲਾਵਾ ਬੀਬੀ ਅਮਰਪਾਲ ਕੌਰ ਦੀ ਭੈਣ ਭਗਤ ਪੂਰਨ ਸਿੰਘ ਪਿੰਗਲਵਾੜਾ ਦੀ ਮੁਖੀ ਡਾ. ਬੀਬੀ ਇੰਦਰਜੀਤ ਕੌਰ ਨੇ ਵੀ ਸਤਿਕਾਰ ਭੇਟ ਕੀਤਾ।
ਇਸੇ ਦੌਰਾਨ ਵੱਖ-ਵੱਖ ਸ਼ਖ਼ਸੀਅਤਾਂ ਵੱਲੋਂ ਭਾਈ ਗੋਬਿੰਦ ਸਿੰਘ ਲੌਂਗੋਵਾਲ ਨਾਲ ਦੁਖ ਦਾ ਪ੍ਰਗਟਾਵਾ ਕੀਤਾ ਗਿਆ। ਭਾਈ ਲੌਂਗੋਵਾਲ ਨਾਲ ਹਮਦਰਦੀ ਪ੍ਰਗਟ ਕਰਨ ਵਾਲਿਆਂ ਵਿਚ ਸ. ਇਕਬਾਲ ਸਿੰਘ ਝੂੰਦਾ ਜ਼ਿਲ੍ਹਾ ਪ੍ਰਧਾਨ, ਸੰਤ ਬਲਬੀਰ ਸਿੰਘ ਕੁੰਨਸ, ਸ. ਬਲਦੇਵ ਸਿੰਘ ਮਾਨ ਸਾਬਕਾ ਮੰਤਰੀ, ਸ. ਰਣਜੀਤ ਸਿੰਘ ਚੀਮਾ, ਜਥੇਦਾਰ ਉਦੈ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਸ. ਭੁਪਿੰਦਰ ਸਿੰਘ ਭਲਵਾਨ, ਸ. ਬਲਦੇਵ ਸਿੰਘ ਚੂੰਘਾ, ਸ. ਪਰਮਜੀਤ ਸਿੰਘ ਖਾਲਸਾ ਬਰਨਾਲਾ, ਸ. ਵਿਨਰਜੀਤ ਸਿੰਘ ਗੋਲਡੀ, ਸ੍ਰੀ ਅੰਜਨ ਗੁਪਤਾ, ਸ. ਜਰਨੈਲ ਸਿੰਘ ਭੋਤਨਾ, ਸ. ਜਸਵਿੰਦਰ ਸਿੰਘ ਲਿੱਬੜਾ, ਸ. ਸ਼ੇਰ ਸਿੰਘ ਖੰਨਾ, ਸ. ਜਗਸੀਤ ਸਿੰਘ ਕੋਟੜਾ, ਜਥੇਦਾਰ ਮਹਿੰਦਰ ਸਿੰਘ, ਸ. ਰਵਿੰਦਰ ਸਿੰਘ ਤਪਾ ਡੀ.ਐਸ.ਪੀ., ਬੀਬੀ ਪਰਮਜੀਤ ਕੌਰ ਵਿਰਕ ਜ਼ਿਲ੍ਹਾ ਪ੍ਰਧਾਨ, ਪ੍ਰਿੰਸੀਪਲ ਜਸਪ੍ਰੀਤ ਸਿੰਘ, ਸ. ਜਸਵੀਰ ਸਿੰਘ ਲੌਂਗੋਵਾਲ, ਸ. ਭੁਪਿੰਦਰ ਸਿੰਘ ਜੋਸ਼ੀ, ਸ. ਮਨਪ੍ਰੀਤ ਸਿੰਘ ਭਲਵਾਨ, ਸ. ਸੁਰਜੀਤ ਸਿੰਘ ਮੈਨੇਜਰ, ਸ. ਗੁਰਮੀਤ ਸਿੰਘ ਲੱਲੀ, ਸ. ਲਖਵਿੰਦਰ ਸਿੰਘ ਭਾਲ, ਸ. ਪਰਮਜੀਤ ਸਿੰਘ ਜੱਸੇਕਾ, ਸ. ਮੇਜਰ ਸਿੰਘ, ਸ. ਤਰਸੇਮ ਸਿੰਘ ਗੁੱਜਰਾ, ਸ. ਕਰਨੈਲ ਸਿੰਘ ਡੁੱਲਟ, ਸ. ਕੁਲਵੰਤ ਸਿੰਘ ਕਾਂਤੀ, ਸ. ਸੁਖਵਿੰਦਰ ਸਿੰਘ ਸਰਪੰਚ, ਸ. ਮੱਖਣ ਸਿੰਘ ਸਰਪੰਚ, ਸ. ਗੁਰਜੰਟ ਸਿੰਘ, ਸ. ਮਲਕੀਤ ਸਿੰਘ ਆਦਿ ਸ਼ਾਮਲ ਸਨ।

Share