ਭਾਈ ਕਾਹਨ ਸਿੰਘ ਨਾਭਾ ਦੀ ਮਿਊਜ਼ੀਕਲ ਕਾਵਿ ਰਚਨਾ ‘ਗੁਰ-ਸਿੱਖ’ ਰੀਲੀਜ਼

834
ਭਾਈ ਕਾਹਨ ਸਿੰਘ ਨਾਭਾ ਦੀ ਮਿਊਜ਼ੀਕਲ ਕਾਵਿ ਰਚਨਾ 'ਗੁਰ-ਸਿੱਖ' ਰੀਲੀਜ਼ ਕਰਦੇ ਹੋਏ ਕਰਨਲ ਐੱਮ.ਐੱਸ. ਬਰਨਾਲਾ, ਡਾ. ਰਵਿੰਦਰ ਕੌਰ ਰਵੀ, ਈਮਨਪ੍ਰੀਤ ਅਤੇ ਡਾ. ਜਗਮੇਲ ਭਾਠੂਆਂ।
Share

ਪਟਿਆਲਾ, 5 ਜੁਲਾਈ (ਪੰਜਾਬ ਮੇਲ)- ਵੀਹਵੀਂ ਸਦੀ ਦੇ ਮਹਾਨ ਪੰਜਾਬੀ ਵਿਦਵਾਨ ਭਾਈ ਕਾਹਨ ਸਿੰਘ ਨਾਭਾ ਦੀ ਮਿਊਜ਼ੀਕਲ ਕਾਵਿ ਰਚਨਾ ਉਪਰ ਆਧਾਰਿਤ ਵੀਡੀਓ ‘ਗੁਰ-ਸਿੱਖ’ ਕਰਨਲ ਐੱਮ.ਐੱਸ. ਬਰਨਾਲਾ ਵਲੋਂ ਅਰਬਨ ਅਸਟੇਟ ਪਟਿਆਲਾ ਵਿਖੇ ਰੀਲੀਜ਼ ਕੀਤੀ ਗਈ। ਦਿੱਲੀ ਦੀ ਮਿਊਜ਼ਿਕ ਕੰਪਨੀ ਜੀ.ਐੱਮ.ਆਈ. ਡਿਜ਼ੀਟਲ ਵਲੋਂ ਤਿਆਰ ਕੀਤੇ ਇਸ ਕਾਵਿ ਰਚਨਾ, ਡਿਵੋਸ਼ਨਲ ਮਿਊਜ਼ੀਕਲ ਪ੍ਰਾਜੈਕਟ ਨੂੰ ਡਾ. ਜਗਮੇਲ ਸਿੰਘ ਭਾਠੂਆਂ ਵਲੋਂ ਗਾਇਨ ਕੀਤਾ ਗਿਆ ਹੈ। ਸੰਗੀਤ ਬਲਵਿੰਦਰ ਆਸੀ ਵਲੋਂ ਅਤੇ ਇਸ ਦੀ ਵਿਆਖਿਆ ਉੱਘੀ ਐਂਕਰ ਈਮਨਪ੍ਰੀਤ ਵਲੋਂ ਕੀਤੀ ਗਈ ਹੈ। ਭਾਈ ਕਾਹਨ ਸਿੰਘ ਨਾਭਾ ਦੇ ਵਾਰਿਸ ਮੇਜਰ ਏ.ਪੀ. ਸਿੰਘ ਨੇ ਇਸ ਉੱਦਮ ਦੀ ਭਰਪੂਰ ਸ਼ਲਾਘਾ ਕੀਤੀ।
ਇਸ ਮੌਕੇ ਪੰਜਾਬ ਯੂਨੀਵਰਸਿਟੀ ਪਟਿਆਲਾ ਦੀ ਅਸਿਸਟੈਂਟ ਪ੍ਰੋਫੈਸਰ ਡਾ. ਰਵਿੰਦਰ ਕੌਰ ਰਵੀ ਨੇ ਕਿਹਾ ਕਿ ਜਲਦੀ ਹੀ ਭਾਈ ਕਾਹਨ ਸਿੰਘ ਨਾਭਾ ਦੀਆਂ ਸਿੱਖ ਸਿਧਾਂਤਾਂ ਦੀ ਵਿਆਖਿਆ ਨਾਲ ਸੰਬੰਧਤ ਚੋਣਵੀਆਂ ਕਾਵਿ ਰਚਨਾਵਾਂ ਨੂੰ ਇਕ ਪੁਸਤਕ ਦੇ ਰੂਪ ‘ਚ ਵੀ ਪੇਸ਼ ਕੀਤਾ ਜਾਵੇਗਾ। ਇਸ ਮੌਕੇ ਕਰਨਲ ਬਰਨਾਲਾ ਤੋਂ ਇਲਾਵਾ ਡਾ. ਜਗਮੇਲ ਭਾਠੂਆਂ, ਐਂਕਰ ਈਮਨਪ੍ਰੀਤ ਅਤੇ ਡਾ. ਰਵਿੰਦਰ ਕੌਰ ਰਵੀ ਹਾਜ਼ਰ ਸਨ।


Share