ਭਗੌੜੇ ਮੇਹੁਲ ਚੌਕਸੀ ਦੀ ਮਦਦ ਬਦਲੇ ਡੋਮੀਨਿਕਾ ਦੀ ਵਿਰੋਧੀ ਨੇਤਾ ਨੂੰ ਚੋਣ ਦਾਨ ਦੇਣ ਦਾ ਵਾਅਦਾ!

71
Share

-ਚੌਕਸੀ ਦੇ ਭਰਾ ਵੱਲੋਂ ਡੋਮੀਨਿਕਾ ’ਚ ਵਿਰੋਧੀ ਧਿਰ ਦੇ ਨੇਤਾ ਨਾਲ ਮੀਟਿੰਗ ਕਰਨ ਦਾ ਦਾਅਵਾ
ਨਵੀਂ ਦਿੱਲੀ, 2 ਜੂਨ (ਪੰਜਾਬ ਮੇਲ)- ਭਗੌੜੇ ਹੀਰਾ ਕਾਰੋਬਾਰੀ ਮੇਹੁਲ ਚੌਕਸੀ ਦੇ ਭਰੇ ਚੇਤਨ ਚਿਨੂਭਾਈ ਚੌਕਸੀ ਸ਼ਨੀਵਾਰ (29 ਮਈ) ਨੂੰ ਡੋਮੀਨਿਕਾ ਪੁੱਜੇ ਅਤੇ ਵਿਰੋਧੀ ਨੇਤਾ ਲੇਨੋਕਸ ਲਿੰਟਨ ਨਾਲ ਮੁਲਾਕਾਤ ਕੀਤੀ। ਮੀਡੀਆ ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਲਿੰਟਨ ਦੇ ਘਰ ਦੋ ਘੰਟੇ ਤੱਕ ਚੱਲੀ ਇਸ ਬੈਠਕ ਦੌਰਾਨ ਚੇਤਨ ਚਿਨੂਭਾਈ ਨੇ ਵਿਰੋਧੀ ਨੇਤਾ ਨੂੰ ਸੰਸਦ ਵਿਚ ਮੇਹੁਲ ਦੀ ਮਦਦ ਦੇ ਬਦਲੇ ਚੋਣ ਦਾਨ ਦੇਣ ਦਾ ਵਾਅਦਾ ਕੀਤਾ।
ਰਿਪੋਰਟ ’ਚ ਕਿਹਾ ਗਿਆ ਹੈ ਕਿ ਬੈਲਜੀਅਮ ਦੇ ਐਂਟਵਰਪ ਵਿਚ ਰਹਿਣ ਵਾਲੇ ਚੇਤਨ ਨੇ ਵਿਰੋਧੀ ਨੇਤਾ ਲਿੰਟਨ ਨੂੰ ਅਗਰਿਮ ਰਾਸ਼ੀ ਦੇ ਤੌਰ ’ਤੇ ਦੋ ਲੱਖ ਡਾਲਰ ਦਿੱਤੇ ਅਤੇ ਆਉਣ ਵਾਲੀਆਂ ਆਮ ਚੋਣਾਂ ਵਿਚ ਇੱਕ ਮਿਲੀਅਨ ਡਾਲਰ ਤੋਂ ਜ਼ਿਆਦਾ ਦੀ ਵਿੱਤੀ ਮਦਦ ਦਾ ਭਰੋਸਾ ਦਿੱਤਾ।
ਇਸ ਮਾਮਲੇ ਨਾਲ ਜੁੜੇ ਲੋਕਾਂ ਨੇ ਦੱਸਿਆ ਕਿ ਚੇਤਨ ਚੌਕਸੀ ਡਿਮਿੰਕੋ ਐਨਵੀ ਨਾਮਕ ਇੱਕ ਕੰਪਨੀ ਚਲਾਉਂਦਾ ਹੈ, ਜੋ ਹਾਂਗਕਾਂਗ ਸਥਿਤ ਡਿਜਿਕੋ ਹੋਲਡਿੰਗਸ ਲਿਮਟਿਡ ਦੀ ਸਹਾਇਕ ਕੰਪਨੀ ਹੈ। ਕੰਪਨੀ ਏਕੀਕਿ੍ਰਤ ਹੀਰਾ ਅਤੇ ਗਹਿਣੇ ਦੇ ਸਭ ਤੋਂ ਵੱਡੇ ਰਿਟੇਲਰਾਂ ਵਿਚੋਂ ਇੱਕ ਹੋਣ ਦਾ ਦਾਅਵਾ ਕਰਦੀ ਹੈ।
ਉਨ੍ਹਾਂ ਕਿਹਾ ਕਿ ਚੇਤਨ ਨੂੰ 2019 ਵਿਚ ਨੀਰਵ ਮੋਦੀ ਦੀ ਇੱਕ ਅਦਾਲਤੀ ਸੁਣਵਾਈ ਦੌਰਾਨ ਲੰਡਨ ਵਿਚ ਅਦਾਲਤ ਦੇ ਬਾਹਰ ਵੀ ਵੇਖਿਆ ਗਿਆ ਸੀ। ਇਸ ਵਿਚ ਲਿੰਟਨ ਨੇ ਹਿੰਦੁਸਤਾਨ ਟਾਈਮਜ਼ ਦੇ ਨਾਲ ਇੱਕ ਇੰਟਰਵਿਊ ਵਿਚ ਮੇਹੁਲ ਚੌਕਸੀ ਦੇ ਕਥਿਤ ਅਗਵਾ ਨੂੰ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਰੂਜਵੈਲਟ ਸਕਰਿਟ ’ਤੇ ਨਿਸ਼ਾਨਾ ਸਾਧਿਆ।

Share