ਭਗੌੜੇ ਮਾਲਿਆ, ਨੀਰਵ ਅਤੇ ਚੋਕਸੀ ਦੀ 9371 ਕਰੋੜ ਦੀ ਜਾਇਦਾਦ ਸਰਕਾਰੀ ਬੈਂਕਾਂ ਨੂੰ ਟਰਾਂਸਫ਼ਰ

81
Share

-ਤਿੰਨਾਂ ਦੀ 80.45 ਫ਼ੀਸਦੀ ਜਾਇਦਾਦ ਜ਼ਬਤ
ਨਵੀਂ ਦਿੱਲੀ, 24 ਜੂਨ (ਪੰਜਾਬ ਮੇਲ)- ਭਗੌੜੇ ਕਾਰੋਬਾਰੀ ਵਿਜੈ ਮਾਲਿਆ, ਨੀਰਵ ਮੋਦੀ ਅਤੇ ਮੇਹੁਲ ਚੋਕਸੀ ਦੀ ਕੁੱਲ 9371 ਕਰੋੜ ਰੁਪਏ ਦੀ ਜਾਇਦਾਦ ਹੁਣ ਸਰਕਾਰੀ ਬੈਂਕਾਂ ਨੂੰ ਟਰਾਂਸਫਰ ਕਰ ਦਿੱਤੀ ਗਈ ਹੈ, ਤਾਂ ਜੋ ਧੋਖਾਖੜੀ ਕਾਰਨ ਹੋਏ ਨੁਕਸਾਨ ਨੂੰ ਪੂਰਾ ਕੀਤਾ ਜਾ ਸਕੇ। ਈ.ਡੀ. ਨੇ ਟਵਿੱਟਰ ’ਤੇ ਪਾਏ ਸੰਦੇਸ਼ ’ਚ ਕਿਹਾ ਕਿ ਸਰਕਾਰੀ ਬੈਂਕਾਂ ਨੂੰ ਈ.ਡੀ. ਨੇ ਨਾ ਸਿਰਫ਼ ਗ਼ੈਰ-ਕਾਨੂੰਨੀ ਢੰਗ ਨਾਲ ਰਕਮਾਂ ਦੇ ਲੈਣ-ਦੇਣ ਤੋਂ ਬਚਾਅ ਬਾਰੇ ਕਾਨੂੰਨ (ਪੀ.ਐੱਮ.ਐੱਲ.ਏ.) ਦੇ ਤਹਿਤ ਵਿਜੈ ਮਾਲਿਆ, ਨੀਰਵ ਮੋਦੀ ਅਤੇ ਮੇਹੁਲ ਚੋਕਸੀ ਦੇ ਮਾਮਲੇ ’ਚ ਬੈਂਕਾਂ ਨੂੰ ਹੋਏ ਕੁੱਲ ਨੁਕਸਾਨ ਦਾ 80.45 ਫ਼ੀਸਦੀ ਭਾਵ 18170.02 ਕਰੋੜ ਰੁਪਏ ਦੀ ਜਾਇਦਾਦ ਨੂੰ ਜ਼ਬਤ ਕੀਤਾ। ਸਾਰੀ 9371.11 ਕਰੋੜ ਦੀ ਜਾਇਦਾਦ ਸਰਕਾਰੀ ਬੈਂਕਾਂ ਨੂੰ ਟਰਾਂਸਫਰ ਵੀ ਕਰ ਦਿੱਤੀ। ਈ.ਡੀ. ਨੇ ਕਿਹਾ ਕਿ ਵਿਜੈ ਮਾਲਿਆ ਅਤੇ ਪੰਜਾਬ ਨੈਸ਼ਨਲ ਬੈਂਕ ਧੋਖਾਧੜੀ ਮਾਮਲੇ ’ਚ ਬੈਂਕਾਂ ਦੀ 40 ਫ਼ੀਸਦੀ ਰਕਮ ਪੀ.ਐੱਮ.ਐੱਲ.ਏ. ਤਹਿਤ ਜ਼ਬਤ ਕੀਤੇ ਸ਼ੇਅਰਾਂ ਦੀ ਵਿਕਰੀ ਰਾਹੀਂ ਵਸੂਲ ਕੀਤੀ ਗਈ। ਵਿਜੈ ਮਾਲਿਆ ਦੇ ਮਾਮਲੇ ’ਚ ਭਾਰਤੀ ਸਟੇਟ ਬੈਂਕ ਦੀ ਅਗਵਾਈ ਹੇਠ ਬੈਂਕਾਂ ਦਾ ਇਕ ਗਰੁੱਪ ਉਸ ਦੀਆਂ ਤਿੰਨ ਕੰਪਨੀਆਂ ਤਕਰੀਬਨ 6200 ਕਰੋੜ ਰੁਪਏ ਦੀ ਰਿਕਵਰੀ ਹੋਣ ਦੀ ਉਮੀਦ ਹੈ। ਬੈਂਕਾਂ ਵਲੋਂ 3 ਕੰਪਨੀਆਂ ਯੂਨਾਈਟਿਡ, ਬਰੇਵਰੀਜ਼, ਯੂਨਾਈਟਿਡ ਸਪਿ੍ਰਟਸ ਅਤੇ ਮੈਕਡੋਨਾਲਡ ਹੋਲਡਿੰਗਸ ਦੇ ਸ਼ੇਅਰ ਵੇਚੇ ਜਾਣਗੇ। ਸ਼ੇਅਰਾਂ ਦੀ ਮਾਰਕੀਟ ਵੈਲਿਊ ਮੁਤਾਬਿਕ ਇਸ ਤੋਂ 6200 ਕਰੋੜ ਦੀ ਰਕਮ ਮਿਲਣ ਦੀ ਉਮੀਦ ਹੈ। ਜ਼ਿਕਰਯੋਗ ਹੈ ਕਿ ਮਾਲਿਆ ਨੇ 17 ਬੈਂਕਾਂ ਤੋਂ ਤਕਰੀਬਨ 9 ਹਜ਼ਾਰ ਕਰੋੜ ਦਾ ਕਰਜ਼ਾ ਲਿਆ ਸੀ ਪਰ ਮੂਲ ਅਤੇ ਸੂਦ ਕਿਸੇ ਦੀ ਵੀ ਅਦਾਇਗੀ ਨਹੀਂ ਕੀਤੀ। ਈ.ਡੀ. ਵਲੋਂ ਚੁੱਕੇ ਇਨ੍ਹਾਂ ਕਦਮਾਂ ’ਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਟਵੀਟ ਕਰਦਿਆਂ ਕਿਹਾ ਕਿ ਭਗੌੜੇ ਅਤੇ ਆਰਥਿਕ ਦੋਸ਼ੀਆਂ ਖ਼ਿਲਾਫ਼ ਸਰਗਰਮੀ ਨਾਲ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੀਆਂ ਕੰਪਨੀਆਂ ਕੁਰਕ ਕੀਤੀਆਂ ਜਾਣਗੀਆਂ ਅਤੇ ਬਕਾਇਆ ਰਕਮਾਂ ਅਦਾ ਕੀਤੀਆਂ ਜਾਣਗੀਆਂ।

Share