ਭਗੌੜੇ ਚੌਕਸੀ ਨੂੰ ਡੋਮੀਨਿਕਾ ਤੋਂ ਵਾਪਸ ਲੈਣ ਗਈ ਭਾਰਤੀ ਅਧਿਕਾਰੀਆਂ ਦੀ ਟੀਮ ਖਾਲੀ ਹੱਥ ਪਰਤੀ

108
Share

ਨਵੀਂ ਦਿੱਲੀ, 6 ਜੂਨ (ਪੰਜਾਬ ਮੇਲ)-ਭਗੌੜੇ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਨੂੰ ਡੋਮੀਨਿਕਾ ਤੋਂ ਵਾਪਸ ਲਿਆਉਣ ਲਈ ਭਾਰਤ ਵਲੋਂ ਭੇਜੀ ਵੱਖ-ਵੱਖ ਏਜੰਸੀਆਂ ਦੇ ਅਧਿਕਾਰੀਆਂ ਦੀ ਟੀਮ ਖਾਲੀ ਹੱਥ ਕਤਰ ਏਅਰਵੇਜ਼ ਦੇ ਨਿੱਜੀ ਜਹਾਜ਼ ਰਾਹੀਂ ਵਾਪਸ ਦੇਸ਼ ਪਰਤ ਰਹੀ ਹੈ। ਚੋਕਸੀ ਦੇ ਵਕੀਲਾਂ ਨੇ ਡੋਮੀਨਿਕਾ ਹਾਈਕੋਰਟ ’ਚ ਵਿਸ਼ੇਸ਼ ਪਟੀਸ਼ਨ (ਹੈਬੀਅਸ ਕੋਰਪਸ ਪਟੀਸ਼ਨ) ਦਾਇਰ ਕੀਤੀ ਸੀ। ਅਦਾਲਤ ਨੇ ਬੀਤੇ ਦਿਨੀਂ ਚੋਕਸੀ ਦੀ ਪਟੀਸ਼ਨ ’ਤੇ ਸੁਣਵਾਈ ਟਾਲ ਦਿੱਤੀ, ਜਿਸ ਦੇ ਬਾਅਦ ਜਹਾਜ਼ ਨੇ 3 ਜੂਨ ਨੂੰ ਸਥਾਨਕ ਸਮੇਂ ਅਨੁਸਾਰ ਰਾਤ 8.09 ਵਜੇ ਡੋਮੀਨਿਕਾ ਦੇ ਮੇਲਵਿਲੇ ਹਾਲ ਹਵਾਈ ਅੱਡੇ ਤੋਂ ਉਡਾਣ ਭਰੀ। ਸੀ.ਬੀ.ਆਈ. ਦੇ ਡੀ.ਆਈ.ਜੀ. ਸ਼ਰਦ ਰਾਉਤ ਦੀ ਅਗਵਾਈ ’ਚ ਅਧਿਕਾਰੀਆਂ ਦੀ ਟੀਮ 13,500 ਕਰੋੜ ਰੁਪਏ ਦੇ ਪੰਜਾਬ ਨੈਸ਼ਨਲ ਬੈਂਕ ਘੁਟਾਲੇ ’ਚ ਲੋੜੀਂਦੇ ਚੋਕਸੀ ਨੂੰ ਭਾਰਤ ਲਿਆਉਣ ਲਈ ਕਰੀਬ 7 ਦਿਨਾਂ ਤੱਕ ਡੋਮੀਨਿਕਾ ’ਚ ਰਹੀ। ਮਾਮਲੇ ਦੀ ਅਗਲੀ ਸੁਣਵਾਈ ਹੁਣ ਮਹੀਨੇ ਬਾਅਦ ਹੋ ਸਕਦੀ ਹੈ ਤੇ ਇਸ ਦੌਰਾਨ ਚੋਕਸੀ ਡੋਮੀਨਿਕਾ ’ਚ ਰਹੇਗਾ।

Share