ਭਗੌੜਾ ਵਿਜੇ ਮਾਲਿਆ ਲੰਡਨ ਹਾਈਕੋਰਟ ’ਚ ਹਾਰਿਆ ਦੀਵਾਲੀਆਪਨ ਪਟੀਸ਼ਨ

82
Share

ਲੰਡਨ, 19 ਮਈ (ਪੰਜਾਬ ਮੇਲ)-ਭਾਰਤ ਦਾ ਭਗੌੜਾ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਲੰਡਨ ਹਾਈ ਕੋਰਟ ’ਚ ਦੀਵਾਲੀਆਪਨ ਪਟੀਸ਼ਨ ਹਾਰ ਗਿਆ ਹੈ। ਲੰਡਨ ਹਾਈ ਕੋਰਟ ਨੇ ਭਾਰਤ ’ਚ ਮਾਲਿਆ ਦੀ ਜਾਇਦਾਦ ’ਤੇ ਲਗਾਏ ਸੁਰੱਖਿਆ ਕਵਰ ਨੂੰ ਹਟਾ ਦਿੱਤਾ ਹੈ। ਇਸ ਨਾਲ ਭਾਰਤੀ ਸਟੇਟ ਬੈਂਕ ਦੀ ਅਗਵਾਈ ਵਾਲੇ ਭਾਰਤੀ ਬੈਂਕਾਂ ਦੀ ਸੰਸਥਾ ਵਿਜੇ ਮਾਲਿਆ ਦੀ ਭਾਰਤ ’ਚ ਜਾਇਦਾਦ ’ਤੇ ਕਬਜ਼ਾ ਕਰਕੇ ਉਸ ਨੂੰ ਬਰਾਮਦ ਕਰ ਸਕੇਗੀ। ਭਾਰਤੀ ਸਟੇਟ ਬੈਂਕ (ਐੱਸ.ਬੀ.ਆਈ.) ਦੀ ਅਗਵਾਈ ਵਾਲੇ ਭਾਰਤੀ ਬੈਂਕਾਂ ਦੇ ਕੰਸੋਰਟੀਅਮ ਨੇ ਲੰਡਨ ਹਾਈ ਕੋਰਟ ਨੂੰ ਅਪੀਲ ਕੀਤੀ ਸੀ ਕਿ ਉਹ ਭਾਰਤ ’ਚ ਜਾਇਦਾਦ ’ਤੇ ਮਾਲਿਆ ਦਾ ਸੁਰੱਖਿਆ ਕਵਰ ਹਟਾਵੇ, ਜਿਸ ਨੂੰ ਲੰਡਨ ਹਾਈ ਕੋਰਟ ਨੇ ਸਵੀਕਾਰ ਕਰ ਲਿਆ ਸੀ। ਇਸ ਨਾਲ ਭਾਰਤ ਦੇ ਬੈਂਕ ਮਾਲਿਆ ਦੀ ਜਾਇਦਾਦ ਦੀ ਨਿਲਾਮੀ ਕਰ ਸਕਣਗੇ ਤੇ ਉਨ੍ਹਾਂ ਦੇ ਕਰਜ਼ੇ ਵਸੂਲ ਸਕਣਗੇ। ਲੰਡਨ ਹਾਈ ਕੋਰਟ ਦੇ ਚੀਫ ਇਨਸੋਲਵੈਂਸੀ ਐਂਡ ਕੰਪਨੀਜ਼ ਕੋਰਟ ਦੇ ਜੱਜ ਮਾਈਕਲ ਬਿ੍ਰਗਸ ਨੇ ਭਾਰਤੀ ਬੈਂਕਾਂ ਦੇ ਹੱਕ ’ਚ ਫੈਸਲਾ ਸੁਣਾਇਆ ਤੇ ਕਿਹਾ ਕਿ ਅਜਿਹੀ ਕੋਈ ਜਨਤਕ ਨੀਤੀ ਨਹੀਂ ਹੈ, ਜੋ ਮਾਲਿਆ ਦੀ ਜਾਇਦਾਦ ਨੂੰ ਸੁਰੱਖਿਆ ਅਧਿਕਾਰ ਪ੍ਰਦਾਨ ਕਰੇ।

Share