ਬੰਬੇ ਹਾਈਕੋਰਟ ‘ਚ ਟਵਿੱਟਰ ਖਿਲਾਫ ਖ਼ਾਲਿਸਤਾਨ ਦੇ ਸਮਰਥਨ ‘ਚ ਟਵੀਟ ਨੂੰ ਪ੍ਰਮੋਟ ਕਰਨ ‘ਤੇ ਪਟੀਸ਼ਨ ਦਾਇਰ

746
Share

ਨਵੀਂ ਦਿੱਲੀ, 6 ਜੁਲਾਈ (ਪੰਜਾਬ ਮੇਲ)-ਬੰਬੇ ਹਾਈਕੋਰਟ ‘ਚ ਟਵਿੱਟਰ ਇੰਡੀਆ ਪ੍ਰਾਈਵੇਟ ਲਿਮਟਡ ਦੇ ਿਖ਼ਲਾਫ਼ ਇਕ ਪਟੀਸ਼ਨ ਦਾਇਰ ਕਰਕੇ ਅਪੀਲਕਰਤਾ ਗੋਪਾਲ ਝਾਵੇਰੀ ਨੇ ਅਦਾਲਤ ਸਾਹਮਣੇ ਗੁਹਾਰ ਲਗਾਈ ਹੈ ਕਿ ਟਵਿੱਟਰ ਖ਼ਿਲਾਫ਼ ਖ਼ਾਲਿਸਤਾਨ ਦੇ ਸਮਰਥਨ ‘ਚ ਟਵੀਟ ਨੂੰ ਪ੍ਰਮੋਟ ਕਰਨ ਲਈ ਰਾਸ਼ਟਰੀ ਜਾਂਚ ਏਜੰਸੀ ਨੂੰ ਕਾਨੂੰਨ ਤਹਿਤ ਕਾਰਵਾਈ ਕਰਨ ਦੀ ਇਜਾਜ਼ਤ ਦਿੱਤੀ ਜਾਏ। ਉਸ ਨੇ ਇਹ ਵੀ ਮੰਗ ਕੀਤੀ ਕਿ ਟਵਿੱਟਰ ‘ਤੇ ਕਈ ਰਾਸ਼ਟਰ ਵਿਰੋਧੀ ਤੇ ਨਾਜਾਇਜ਼ ਸਰਗਰਮੀਆਂ ਨੂੰ ਕੰਟਰੋਲ ਕਰਨ ਲਈ ਸੋਸ਼ਲ ਮੀਡੀਆ ਪਲੇਟਫਾਰਮਾਂ ਖ਼ਿਲਾਫ਼ ਕੋਈ ਨਿਯਮ ਬਣਾਇਆ ਜਾਏ। ਅਪੀਲਕਰਤਾ ਅਨੁਸਾਰ ਟਵਿੱਟਰ ਖ਼ਾਲਿਸਤਾਨ ਦੇ ਸਮਰਥਨ ‘ਚ ਟਵੀਟ ਨੂੰ ਪ੍ਰਮੋਟ ਕਰਨ ਲਈ ਗਲਤ ਪੈਸੇ ਲੈ ਰਿਹਾ ਹੈ, ਕੰਪਨੀ ਰਾਸ਼ਟਰ ਵਿਰੋਧੀ ਏਜੰਡੇ ਨੂੰ ਅੱਗੇ ਵਧਾ ਰਹੀ ਹੈ, ਲਿਹਾਜ਼ਾ ਇਸ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ।


Share