ਬੰਗਾਲ ‘ਚ ਸਿੱਖ ਵਿਅਕਤੀ ਦੀ ਪੁਲਿਸ ਵੱਲੋਂ ਕੁੱਟਮਾਰ ਤੇ ਪੱਗ ਲਾਹੁਣ ਖਿਲਾਫ ਜ਼ੋਰਦਾਰ ਪ੍ਰਦਰਸ਼ਨ

356
Share

ਕੋਲਕਾਤਾ, 10 ਅਕਤੂਬਰ (ਪੰਜਾਬ ਮੇਲ)- ਪੱਛਮੀ ਬੰਗਾਲ ਦੇ ਹਾਵੜਾ ਵਿਖੇ ਸਟੇਟ ਸਕੱਤਰੇਤ ਵਿਖੇ ਭਾਜਪਾ ਦੇ ਪ੍ਰਦਰਸ਼ਨ ਦੌਰਾਨ ਸਿੱਖ ਵਿਅਕਤੀ ਦੀ ਪੁਲਿਸ ਵੱਲੋਂ ਕੁੱਟਮਾਰ ਅਤੇ ਪੱਗ ਲਾਹੁਣ ਖ਼ਿਲਾਫ਼ ਸਿੱਖਾਂ ‘ਚ ਭਾਰੀ ਰੋਸ ਹੈ। ਇਸ ਕਾਰਨ ਅੱਜ ਸਿੱਖਾਂ ਨੇ ਕੋਲਕਾਤਾ ਵਿਚ ਰੋਸ ਰੈਲੀ ਕੱਢੀ। ਪ੍ਰਦਰਸ਼ਨਕਾਰੀਆਂ ਨੇ ਸ਼ੁੱਕਰਵਾਰ ਦੀ ਰਾਤ 8 ਅਕਤੂਬਰ ਨੂੰ 43 ਸਾਲਾ ਬਲਵਿੰਦਰ ਸਿੰਘ ਨਾਲ ਵਾਪਰੀ ਇਸ ਘਟਨਾ ਦੇ ਖ਼ਿਲਾਫ਼ ਬੀਤੀ ਰਾਤ ਰੈਲੀ ਕੱਢੀ ਅਤੇ ਬੰਗਾਲੀ ‘ਚ ਨਾਅਰੇਬਾਜ਼ੀ ਕਰਦਿਆਂ ਮੁੱਖ ਮੰਤਰੀ ਮਮਤਾ ਬੈਨਰਜੀ ਤੋਂ ਸਪੱਸ਼ਟੀਕਰਨ ਦੀ ਮੰਗ ਕੀਤੀ। 8 ਅਕਤੂਬਰ ਨੂੰ ਭਾਜਪਾ ਦੇ ਮਾਰਚ ਦੌਰਾਨ ਪੁਲਿਸ ਨੂੰ ਬਲਵਿੰਦਰ ਸਿੰਘ ਕੋਲੋਂ ਗੋਲੀਆਂ ਨਾਲ ਭਰੀ ਪਿਸਤੌਲ ਮਿਲੀ ਸੀ। ਪ੍ਰਦਰਸ਼ਨਕਾਰੀਆਂ ਨੇ ਐਸਪਲੇਨੇਡ ਕਰਾਸਿੰਗ ਨੇੜੇ ਸੈਂਟਰਲ ਐਵੇਨਿਊ ਵਿਖੇ ਨਾਅਰੇਬਾਜ਼ੀ ਕਰਦਿਆਂ ਕਿਹਾ, ”ਮੁੱਖ ਮੰਤਰੀ ਮਮਤਾ ਬੈਨਰਜੀ ਦੱਸੋ ਕਿ ਤੁਹਾਡੀ ਪੁਲਿਸ ਨੇ ਇੱਕ ਸਿੱਖ ਵਿਅਕਤੀ ਦੀ ਪੱਗ ਕਿਉਂ ਲਾਹੀ?, ਤੁਸੀਂ ਕਾਰਨ ਦੱਸੋ ਜਾਂ ਮੁੱਖ ਮੰਤਰੀ ਦੀ ਕੁਰਸੀ ਛੱਡੋ।”


Share