ਬੰਗਲੂਰੂ ਬੰਬ ਧਮਾਕਾ ਮਾਮਲਾ: ਸੁਪਰੀਮ ਕੋਰਟ ਵੱਲੋਂ ਮੁਲਜ਼ਮ ਪੀ.ਡੀ.ਪੀ. ਆਗੂ ਮਦਨੀ ਨੂੰ ‘ਖ਼ਤਰਨਾਕ ਵਿਅਕਤੀ’ ਕਰਾਰ

91
Share

ਨਵੀਂ ਦਿੱਲੀ, 5 ਅਪ੍ਰੈਲ (ਪੰਜਾਬ ਮੇਲ)- ਸੁਪਰੀਮ ਕੋਰਟ ਨੇ ਬੰਗਲੂਰੂ ’ਚ 2008 ’ਚ ਹੋਏ ਲੜੀਵਾਰ ਬੰਬ ਧਮਾਕਿਆਂ ਦੇ ਮਾਮਲੇ ਵਿਚ ਕੇਸ ਦਾ ਸਾਹਮਣਾ ਕਰ ਰਹੇ, ਕੇਰਲ ਦੇ ਪੀਪਲਜ਼ ਡੈਮੋਕਰੈਟਿਕ ਪਾਰਟੀ (ਪੀ.ਡੀ.ਪੀ.) ਆਗੂ ਅਬਦੁਲ ਨਜੀਰ ਮਦਨੀ ਨੂੰ ਸੋਮਵਾਰ ਨੂੰ ਇਕ ‘ਖ਼ਤਰਨਾਕ ਵਿਅਕਤੀ’ ਦੱਸਿਆ। ਚੀਫ ਜਸਟਿਸ ਐੱਸ.ਏ. ਬੋਬੜੇ ਦੀ ਅਗਵਾਈ ਵਾਲੇ ਬੈਂਚ ਨੇ ਮਦਨੀ ਦੀ ਪਟੀਸ਼ਨ ’ਤੇ ਸੁਣਵਾਈ ਦੌਰਾਨ ਇਹ ਟਿੱਪਣੀ ਕੀਤੀ। ਪੀ.ਡੀ.ਪੀ. ਆਗੂ ਨੇ ਕੇਰਲ ਜਾਣ ਦੀ ਇਜਾਜ਼ਤ ਦੇਣ ਅਤੇ ਮਾਮਲੇ ਦੀ ਸੁਣਵਾਈ ਪੂਰੀ ਹੋਣ ਤੱਕ ਉਥੇ ਹੀ ਰਹਿਣ ਦੀ ਇਜਾਜ਼ਤ ਮੰਗੀ ਸੀ। ਬੈਂਚ ਨੇ ਜ਼ਮਾਨਤ ਦੀਆਂ ਸ਼ਰਤਾਂ ਵਿਚ ਢਿੱਲ ਦੇਣ ਦੀ ਅਪੀਲ ਵਾਲੀ ਮਦਨੀ ਦੀ ਪਟੀਸ਼ਨ ’ਤੇ ਸੰਖੇਪ ਸੁਣਵਾਈ ਦੌਰਾਨ ਕਿਹਾ, ‘‘ਤੁਸੀਂ ਇਕ ਖ਼ਤਰਨਾਕ ਵਿਅਕਤੀ ਹੋ।’’ ਬੈਂਚ ਦੇ ਮੈਂਬਰਾਂ ਵਿਚ ਜਸਟਿਸ ਏ.ਐੱਸ. ਬੋਪੰਨਾ ਅਤੇ ਜਸਟਿਸ ਵੀ ਸੁਬਰਾਮਨੀਅਨ ਵੀ ਸ਼ਾਮਲ ਹਨ।

Share