ਬੰਗਲਾਦੇਸ਼ ’ਚ ਹਿੰਦੂ ਮੰਦਿਰਾਂ ’ਤੇ ਹਮਲਾ; 10 ਗਿ੍ਰਫ਼ਤਾਰ

777
Share

-ਹਿੰਦੂ ਭਾਈਚਾਰੇ ਦੇ ਲੋਕਾਂ ਦੀਆਂ ਦੁਕਾਨਾਂ ਤੇ ਘਰਾਂ ਨੂੰ ਵੀ ਪਹੁੰਚਾਇਆ ਨੁਕਸਾਨ
ਢਾਕਾ, 9 ਅਗਸਤ (ਪੰਜਾਬ ਮੇਲ)- ਬੰਗਲਾਦੇਸ਼ ਦੇ ਖੁਲਨਾ ਜ਼ਿਲ੍ਹੇ ’ਚ ਸ਼ਰਾਰਤੀ ਤੱਤਾਂ ਨੇ ਘੱਟ ਗਿਣਤੀ ਭਾਈਚਾਰੇ ਦੇ ਚਾਰ ਮੰਦਿਰਾਂ, ਕੁਝ ਦੁਕਾਨਾਂ ਤੇ ਘਰਾਂ ’ਤੇ ਹਮਲਾ ਕੀਤਾ, ਜਿਸ ਮਗਰੋਂ ਪੁਲਿਸ ਨੇ 10 ਜਣਿਆਂ ਨੂੰ ਗਿ੍ਰਫ਼ਤਾਰ ਕੀਤਾ ਹੈ ਤੇ ਇਲਾਕੇ ’ਚ ਸੁਰੱਖਿਆ ਵਧਾ ਦਿੱਤੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਪਿੰਡ ਦੇ ਹਿੰਦੂ ਤੇ ਮੁਸਲਿਮ ਲੋਕਾਂ ਵਿਚਾਲੇ ਵਿਵਾਦ ਹੋਇਆ ਸੀ। ਸਥਾਨਕ ਲੋਕਾਂ ਤੇ ਪੀੜਤਾਂ ਅਨੁਸਾਰ ਸ਼ਰਾਰਤੀ ਅਨਸਰਾਂ ਨੇ ਸਭ ਤੋਂ ਪਹਿਲਾਂ ਸ਼ਿਆਲੀ ਮਹਾਸ਼ਮਸ਼ਾਨ ਮੰਦਿਰ ’ਤੇ ਹਮਲਾ ਕੀਤਾ। ਉਨ੍ਹਾਂ ਸ਼ਮਸ਼ਾਨ ਤੇ ਮੰਦਿਰ ’ਚ ਮੂਰਤੀਆਂ ਨੂੰ ਨੁਕਸਾਨ ਪਹੁੰਚਾਇਆ। ਇਸ ਮਗਰੋਂ ਉਹ ਸ਼ਿਆਲੀ ਪੁਰਬਾਪਾਰਾ ਇਲਾਕੇ ’ਚ ਗਏ, ਜਿੱਥੇ ਉਨ੍ਹਾਂ ਹਰੀ ਮੰਦਿਰ, ਦੁਰਗਾ ਮੰਦਿਰ ਤੇ ਗੋਵਿੰਦਾ ਮੰਦਿਰ ’ਚ ਮੂਰਤੀਆਂ ਨੂੰ ਨੁਕਸਾਨ ਪਹੁੰਚਾਇਆ। ਸ਼ਰਾਰਤੀ ਅਨਸਰਾਂ ਨੇ ਸਥਾਨਕ ਹਿੰਦੂ ਭਾਈਚਾਰੇ ਦੇ ਲੋਕਾਂ ਦੀਆਂ 6 ਦੁਕਾਨਾਂ ਤੇ ਦੋ ਘਰਾਂ ’ਚ ਵੀ ਭੰਨ-ਤੋੜ ਕੀਤੀ।

Share