ਬਜ਼ੁਰਗ ਨੂੰ ਬੱਸ ’ਚੋਂ ਧੱਕਾ ਦੇ ਕੇ ਮਾਰ ਦੇਣ ਦੇ ਮਾਮਲੇ ’ਚ ਔਰਤ ਨੂੰ ਸਜ਼ਾ

270
ਕਾਡੇਸ਼ਾ ਬਿਸ਼ਪ ਦੀ ਫਾਈਲ ਤਸਵੀਰ।
Share

ਸੈਕਰਾਮੈਂਟੋ, 21 ਫਰਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਲਾਸ ਵੇਗਾਸ ਦੀ ਕਾਡੇਸ਼ਾ ਬਿਸ਼ਪ ਨਾਮੀ 28 ਸਾਲਾ ਔਰਤ ਨੂੰ ਪਬਲਿਕ ਟਰਾਂਜਿਟ ਬੱਸ ਵਿਚੋਂ ਸਰਜ ਫੋਰਨੀਰ ਨਾਮੀ 74 ਸਾਲਾ ਬਜ਼ੁਰਗ ਨੂੰ ਧੱਕਾ ਦੇ ਕੇ ਮਾਰ ਦੇਣ ਦੇ ਦੋਸ਼ਾਂ ਤਹਿਤ 8 ਤੋਂ 20 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਇਹ ਘਟਨਾ 21 ਮਾਰਚ 2019 ਦੀ ਹੈ। ਸਰਜ ਫੋਰਨੀਰ ਬੱਸ ਵਿਚੋਂ ਉਤਰਨ ਲੱਗਾ ਤਾਂ ਉਸ ਦੇ ਪਿਛੇ ਖੜ੍ਹੀ ਕਾਡੇਸ਼ਾ ਬਿਸ਼ਪ ਨੇ ਉਸ ਨੂੰ ਧੱਕਾ ਮਾਰਿਆ ਤੇ ਉਹ ਹੇਠਾਂ ਸੜਕ ਉਪਰ ਜਾ ਡਿੱਗਾ। ਗੰਭੀਰ ਜ਼ਖਮੀ ਹੋਇਆ ਬਿਸ਼ਪ ਇਕ ਮਹੀਨੇ ਬਾਅਦ ਹਸਪਤਾਲ ’ਚ ਦਮ ਤੋੜ ਗਿਆ ਸੀ। ਕਾਡੇਸ਼ਾ ਬਿਸ਼ਪ ਦੀ ਇਹ ਸਾਰੀ ਹਰਕਤ ਬੱਸ ਦੇ ਸੀ.ਸੀ.ਟੀ.ਵੀ. ਕੈਮਰੇ ’ਚ ਕੈਦ ਹੋ ਗਈ ਸੀ।

Share