ਬ੍ਰਿਟੇਨ ਨੇ ਮੌਡਰਨਾ ਦੀ ਕੋਰੋਨਾ ਵੈਕਸੀਨ ਦੀਆਂ 20 ਲੱਖ ਡੋਜ਼ ਹਾਸਲ ਕੀਤੀਆਂ

221
Share

ਲੰਡਨ, 30 ਨਵੰਬਰ (ਪੰਜਾਬ ਮੇਲ)- ਬ੍ਰਿਟੇਨ ਨੇ ਮੌਡਰਨਾ ਦੀ ਕੋਰੋਨਾ ਵਾਇਰਸ ਵੈਕਸੀਨ ਦੀਆਂ 20 ਲੱਖ ਡੋਜ਼ਾਂ ਹਾਸਲ ਕਰ ਲਈਆਂ ਹਨ। ਬ੍ਰਿਟੇਨ ਸਰਕਾਰ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਮੌਡਰਨਾ ਦੀ ਵੈਕਸੀਨ ਦੇ ਬਸੰਤ ਤੱਕ ਯੂਰਪ ਵਿਚ ਉਪਲੱਬਧ ਹੋ ਜਾਣ ਦੀ ਸੰਭਾਵਨਾ ਹੈ। ਇਹ ਨਵਾਂ ਸਮਝੌਤਾ ਇਕ ਜੂਨੀਅਰ ਕਾਰੋਬਾਰੀ ਮੰਤਰੀ ਨਾਦਿਮ ਜਵਾਹੀ ਨੂੰ ਕੋਰੋਨਾ ਵੈਕਸੀਨ ਸਬੰਧੀ ਜ਼ਿੰਮਵਾਰੀ ਸੌਂਪੇ ਜਾਣ ਤੋਂ ਇਕ ਦਿਨ ਬਾਅਦ ਹੋਇਆ ਹੈ।
ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਜਵਾਹੀ ਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ। ਇਸ ਦੇ ਨਾਲ ਹੀ ਬ੍ਰਿਟੇਨ ਨੇ ਹੁਣ ਕਰੀਬ 35 ਲੱਖ ਲੋਕਾਂ ਲਈ ਮੌਡਰਨਾ ਦੀ ਕੋਰੋਨਾਵਾਇਰਸ ਵੈਕਸੀਨ ਹਾਸਲ ਕਰ ਲਈ ਹੈ। ਸਰਕਾਰ ਵੱਲੋਂ ਜਾਰੀ ਬਿਆਨ ਮੁਤਾਬਕ ਬ੍ਰਿਟੇਨ ਕੋਲ ਕੁੱਲ ਮਿਲਾ ਕੇ 7 ਡਿਵੈਲਪਰਸ ਤੋਂ ਕੋਰੋਨਾਵਾਇਰਸ ਵੈਕਸੀਨ ਦੇ 35 ਕਰੋੜ 70 ਲੱਖ ਡੋਜ਼ ਦਾ ਪ੍ਰਬੰਧ ਹੋ ਗਿਆ ਹੈ। ਰਿਪੋਰਟ ਮੁਤਾਬਕ ਮਾਡਰਨਾ ਦੀ ਪ੍ਰਾਯੋਗਿਕ ਵੈਕਸੀਨ ਕੋਰੋਨਾ ਲਾਗ ਨੂੰ ਰੋਕਣ ਵਿਚ 94.5 ਫੀਸਦੀ ਤੱਕ ਪ੍ਰਭਾਵੀ ਹੈ। ਜੇਕਰ ਇਹ ਵੈਕਸੀਨ ਮੈਡੀਸਿੰਸ ਐਂਡ ਹੈਲਥਕੇਅਰ ਪ੍ਰੋਡੱਕਟਸ ਰੈਗੂਲੇਟਰੀ ਏਜੰਸੀ ਦੇ ਪੈਮਾਨਿਆਂ ਨੂੰ ਪੂਰਾ ਕਰ ਲੈਂਦੀ ਹੈ, ਤਾਂ ਬਸੰਤ ਤੱਕ ਇਹ ਬ੍ਰਿਟੇਨ ‘ਚ ਉਪਲੱਬਧ ਹੋ ਜਾਵੇਗੀ।


Share