ਬ੍ਰਿਟੇਨ ਦੇ ਪੀਐੱਮ ਬੋਰਿਸ ਜੌਨਸਨ ਨੇ ਲਗਵਾਈ ਐਸਟਰਾਜੇਨੇਕਾ ਦੀ ਕੋਰੋਨਾ ਵੈਕਸੀਨ

72
Share

ਲੰਦਨ, 21 ਮਾਰਚ (ਪੰਜਾਬ ਮੇਲ)- ਆਕਸਫੋਰਡ ਐਸਟਰਾਜੇਨੇਕਾ ਦੀ ਵੈਕਸੀਨ ’ਤੇ ਉਠ ਰਹੇ ਸਵਾਲਾਂ ਵਿਚਕਾਰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਅੱਜ ਐਸਟਰਾਜੇਨੇਕਾ ਦੀ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਲਗਵਾ ਲਈ ਹੈ। ਯੂਰਪੀ ਅਤੇ ਬ੍ਰਿਟਿਸ਼ ਡਰੱਗ ਕੰਟਰੋਲਰ ਸੰਸਥਾਵਾਂ ਨੇ ਸਪਸ਼ਟ ਕੀਤਾ ਹੈ ਕਿ ਟੀਕਾ ਲੈਣ ਨਾਲ ਖੂਨ ਦਾ ਕਲੋਟ ਜੰਮਣ ਦਾ ਕੋਈ ਕੇਸ ਨਹੀਂ ਮਿਲਿਆ ਹੈ। ਇਸ ਦੇ ਬਾਵਜੂਦ ਲੋਕਾਂ ਵਿਚ ਵੈਕਸੀਨ ਨੂੰ ਲੈ ਕੇ ਡਰ ਅਤੇ ਚਿੰਤਾ ਬਰਕਰਾਰ ਹੈ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਲੋਕਾਂ ਵਿਚ ਵੈਕਸੀਨ ਦੇ ਡਰ ਨੂੰ ਲੈ ਕੇ ਪੈਦਾ ਹੋਏ ਵਹਿਮ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਨੇ ਖੁਦ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ।

ਬੋਰਿਸ ਜੌਨਸਨ ਨੇ ਟਵੀਟ ਵਿਚ ਲਿਖਿਆ-ਮੈਂ ਹੁਣੇ ਹੁਣੇ ਆਕਸਫੋਰਡ ਐਸਟਰਾਜੇਨੇਕਾ ਵੈਕਸੀਨ ਦੀ ਪਹਿਲੀ ਖੁਰਾਕ ਲੈ ਕੇ ਆਇਆ ਹਾਂ। ਮਹਾਨ ਵਿਗਿਆਨੀਆਂ, ਐਨਐਚਐਸ ਮੁਲਾਜ਼ਮਾਂ ਅਤੇ ਵਲੰਟੀਅਰਾਂ ਸਣੇ ਉਨ੍ਹਾਂ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਅਜਿਹਾ ਕਰਨ ਵਿਚ ਮਦਦ ਕੀਤੀ। ਇਸ ਜੀਵਨ ਨੂੰ ਅਸੀਂ ਮਿਸ ਕਰਦੇ ਹਾਂ ਉਸ ਨੂੰ ਆਪਣੇ ਜ਼ਿੰਦਗੀ ਵਿਚ ਵਾਪਸ ਲਿਆਉਣ ਲਈ ਵੈਕਸੀਨ ਲੈਣਾ ਸਭ ਤੋਂ ਚੰਗੀ ਗੱਲ ਹੈ। ਚਲੋ ਟੀਕਾ ਲਗਵਾ ਲਈਏ।


Share