ਬ੍ਰਿਟੇਨ ਦੀ ਸਿੱਖ ਸੰਸਦ ਮੈਂਬਰ ਵੱਲੋਂ ਬੇਅਦਬੀ ਮਾਮਲੇ ’ਚ ਕੀਤੀ ਟਿੱਪਣੀ ਨੂੰ ਲੈ ਕੇ ਆਲੋਚਨਾ

1578
Share

-ਸੋਸ਼ਲ ਮੀਡੀਆ ਤੋਂ ਹਟਾਇਆ ਟਵੀਟ
ਲੰਡਨ, 21 ਦਸੰਬਰ (ਪੰਜਾਬ ਮੇਲ)- ਬ੍ਰਿਟੇਨ ਦੀ ਪਹਿਲੀ ਸਿੱਖ ਮਹਿਲਾ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੂੰ ਅੰਮਿ੍ਰਤਸਰ ਸਥਿਤ ਹਰਿਮੰਦਰ ਸਾਹਿਬ ਵਿਚ ਇੱਕ ਵਿਅਕਤੀ ਨੂੰ ਕੁੱਟ-ਕੁੱਟ ਕੇ ਮਾਰਨ ਦੇ ਸੰਬੰਧ ਵਿਚ ਕੀਤੇ ਗਏ ਟਵੀਟ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਆਲੋਚਨਾ ਦਾ ਸਾਹਮਣਾ ਕਰਨਾ ਪਿਆ, ਜਿਸ ਤੋਂ ਬਾਅਦ ਸੰਸਦ ਮੈਂਬਰ ਨੇ ਆਪਣੇ ਟਵੀਟ ਨੂੰ ਹਟਾ ਦਿੱਤਾ। ਗਿੱਲ ਨੇ ਟਵੀਟ ’ਚ ਹਰਿਮੰਦਰ ਸਾਹਿਬ ਵਿਚ ਵਿਅਕਤੀ ਦੀ ਹੱਤਿਆ ਦੇ ਪਿੱਛੇ ਇੱਕ ਹਿੰਦੂ ਅੱਤਵਾਦੀ ਦਾ ਹੱਥ ਹੋਣ ਵੱਲ ਇਸ਼ਾਰਾ ਕੀਤਾ ਸੀ।
ਬ੍ਰਿਟਿਸ਼ ਇਮੀਗ੍ਰੇਸ਼ਨ ਵਕੀਲ ਹਰਜਾਪ ਭੰਗਲ ਦੁਆਰਾ ਹਰਿਮੰਦਰ ਸਾਹਿਬ ਵਿਚ ਸ਼ਨੀਵਾਰ ਨੂੰ ਹੋਈ ਕਥਿਤ ਬੇਅਦਬੀ ਦੀ ਘਟਨਾ ਸਬੰਧੀ ਵੀਡੀਓ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਲੇਬਰ ਪਾਰਟੀ ਦੀ ਸੰਸਦ ਗਿੱਲ ਨੇ ਉਨ੍ਹਾਂ ਦੇ ਇਸ ਸੁਨੇਹੇ ’ਤੇ ਸਹਿਮਤੀ ਜਤਾਈ ਕਿ ਇਹ ਸਪੱਸ਼ਟ ਰੂਪ ਨਾਲ ਇੱਕ ਅੱਤਵਾਦੀ ਘਟਨਾ ਸੀ। ਗਿੱਲ ਨੇ ਜਿਸ ਟਵੀਟ ਨੂੰ ਆਲੋਚਨਾ ਤੋਂ ਬਾਅਦ ਹਟਾਇਆ ਉਸ ਵਿਚ ਕਿਹਾ ਗਿਆ ਸੀ, ਹਿੰਦੂ ਅੱਤਵਾਦੀ ਨੂੰ ਹਰਿਮੰਦਰ ਸਾਹਿਬ ਵਿਚ ਸਿੱਖਾਂ ਖ਼ਿਲਾਫ਼ ਹਿੰਸਾ ਕਰਨ ਤੋਂ ਰੋਕ ਦਿੱਤਾ ਗਿਆ। ਲੰਡਨ ਵਿਚ ਭਾਰਤੀ ਹਾਈ ਕਮਿਸ਼ਨ ਨੇ ਵੀ ਇਸ ਟਵੀਟ ਦੀ ਨਿੰਦਾ ਕੀਤੀ।

Share