ਬ੍ਰਿਟੇਨ ‘ਚ ਨਵੇਂ ਇਮੀਗ੍ਰੇਸ਼ਨ ਕਾਨੂੰਨ ਤਹਿਤ ਅਪਰਾਧਕ ਪਿਛੋਕੜ ਵਾਲਿਆਂ ਦਾ ਦੇਸ਼ ‘ਚ ਦਾਖਲਾ ਹੋਵੇਗਾ ਬੈਨ

639
Share

ਲੰਡਨ, 15 ਜੁਲਾਈ (ਪੰਜਾਬ ਮੇਲ)- ਬ੍ਰਿਟੇਨ ਦੇ ਨਵੇਂ ਇਮੀਗ੍ਰੇਸ਼ਨ ਕਾਨੂੰਨ ਦੇ ਤਹਿਤ ਇਸ ਸਾਲ ਤੋਂ ਵਧੇਰੇ ਸਮੇਂ ਤੱਕ ਜੇਲ੍ਹ ‘ਚ ਬੰਦ ਰਹਿਣ ਵਾਲੇ ਵਿਦੇਸ਼ੀ ਅਪਰਾਧੀਆਂ ਨੂੰ ਬ੍ਰਿਟੇਨ ‘ਚ ਪਾਬੰਦੀਸ਼ੁਦਾ ਕੀਤਾ ਜਾਵੇਗਾ। ਗ੍ਰਹਿ ਸਕੱਤਰ ਪ੍ਰੀਤੀ ਪਟੇਲ ਬਾਰਡਰ ਫੋਰਸ ਅਤੇ ਇਮੀਗ੍ਰੇਸ਼ਨ ਅਧਿਕਾਰੀਆਂ ਲਈ ਵਾਧੂ ਸੁਰੱਖਿਆ ਉਪਾਵਾਂ ਦਾ ਐਲਾਨ ਕਰੇਗੀ। ਇਕ ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਪਾਕੇਟਮਾਰੀ ਜਾਂ ਚੋਰੀ ਕਰਨ ਵਾਲੇ ਪੇਸ਼ੇਵਰ ਅਪਰਾਧੀਆਂ ‘ਤੇ ਵੀ ਪਾਬੰਦੀ ਲਗਾਈ ਜਾ ਸਕਦੀ ਹੈ, ਚਾਹੇ ਹੀ ਉਨ੍ਹਾਂ ਨੂੰ ਪਹਿਲਾਂ ਇਕ ਸਾਲ ਤੋਂ ਵੀ ਘੱਟ ਦੀ ਸਜ਼ਾ ਹੋਈ ਹੋਵੇ। ਇਸ ਬਦਲਾਅ ਦਾ ਮਤਲਬ ਇਹ ਹੈ ਕਿ ਯੂਰਪੀ ਸੰਘ ਦੇ ਅਪਰਾਧੀਆਂ ਦੇ ਨਾਲ ਉਸੇ ਤਰ੍ਹਾਂ ਦਾ ਵਿਵਹਾਰ ਕੀਤਾ ਜਾਵੇਗਾ, ਜਿਸ ਤਰ੍ਹਾਂ ਕਿ ਫਿਲਹਾਲ ਯੂਰਪੀ ਸੰਘ ਦੇ ਦੇਸ਼ਾਂ ਦੇ ਅਪਰਾਧੀਆਂ ਦੇ ਨਾਲ ਹੁੰਦਾ ਹੈ।
ਸਰਹੱਦੀ ਸੁਰੱਖਿਆ ਬਲ ਤੇ ਇਮੀਗ੍ਰੇਸ਼ਨ ਅਧਿਕਾਰੀ ਉਨ੍ਹਾਂ ਪ੍ਰਵਾਸੀਆਂ ਨੂੰ ਦੇਸ਼ ‘ਚ ਦਾਖਲ ਹੋਣ ਤੋਂ ਰੋਕਣ ਵਿਚ ਸਮਰਥ ਹੋਣਗੇ, ਜੋ ਕਿਸੇ ਗੰਭੀਰ ਅਪਰਾਧ ‘ਚ ਦੋਸ਼ੀ ਪਾਏ ਗਏ ਹਨ। ਇਹ ਨਵਾਂ ਅਪਰਾਧਿਕ ਨਿਯਮ ਬ੍ਰਿਟੇਨ ਵਿਚ ਦਾਖਲ ਹੋਣ ਦੇ ਇੱਛੁਕ ਹਰ ਉਸ ਵਿਅਕਤੀ ਨੂੰ ਪ੍ਰਭਾਵਿਤ ਕਰੇਗਾ, ਜਿਸ ਨੂੰ ਜਨਤਾ ਦੀ ਸੁਰੱਖਿਆ ਦੇ ਲਈ ਖਤਰਾ ਮੰਨਿਆ ਜਾਵੇਗਾ। ਇਸ ਕਾਨੂੰਨੀ ਧਾਰਾ ਦੀ ਮਦਦ ਨਾਲ ਹੁਣ ਮੰਤਰੀ ਨਫਰਤ ਫੈਲਾਉਣ ਵਾਲੇ ਜਾਂ ਦਹਿਸ਼ਤਗਰਦਾਂ ਜਾਂ ਤਣਾਅ ਭੜਕਾਉਣ ਦੀ ਯੋਜਨਾ ਦੇ ਨਾਲ ਦੇਸ਼ ‘ਚ ਵੱਸਣ ਦੀ ਉਮੀਦ ਕਰ ਰਹੇ ਹੋਰ ਲੋਕਾਂ ਨੂੰ ਫੜਨ ਦੀ ਆਗਿਆ ਦੇ ਸਕਦੇ ਹਨ। ਇਹ ਸਖਤ ਕਾਰਵਾਈ ਨਵੇਂ ਇਮੀਗ੍ਰੇਸ਼ਨ ਨਿਯਮਾਂ ਦਾ ਇਕ ਮਹੱਤਵਪੂਰਨ ਹਿੱਸਾ ਹੈ, ਜੋ 1 ਜਨਵਰੀ ਤੋਂ ਬਦਲਿਆ ਜਾਵੇਗਾ ਤੇ ਜਿਸ ਨੂੰ ਬ੍ਰਿਟੇਨ ‘ਚ ਦਾਖਲ ਕਰਨ ਵਾਲੇ ਘੱਟ-ਪੇਸ਼ੇਵਰ ਪ੍ਰਵਾਸੀਆਂ ਦੀ ਗਿਣਤੀ ‘ਚ ਕਟੌਤੀ ਕਰਨ ਦੇ ਲਈ ਹੀ ਡਿਜ਼ਾਇਨ ਕੀਤਾ ਗਿਆ ਹੈ।
ਇਸ ਨਾਲ ਉੱਚ-ਪੇਸ਼ੇਵਰ ਮਜ਼ਦੂਰਾਂ ਨੂੰ ਲਾਭ ਹੋਵੇਗਾ ਤੇ ਉਨ੍ਹਾਂ ਦੇ ਲਈ ਯੂ.ਕੇ. ਦਾ ਵੀਜ਼ਾ ਹਾਸਲ ਕਰਨਾ ਆਸਾਨ ਹੋ ਜਾਵੇਗਾ। ਇਹ ਇਕ ਅੰਕ ਪ੍ਰਣਾਲੀ ਵਿਵਸਥਾ ਹੋਵੇਗੀ, ਇਸ ਲਈ ਜੋ ਲੋਕ ਬ੍ਰਿਟੇਨ ਰਹਿਣਾ ਤੇ ਕੰਮ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਵੀਜ਼ਾ ਲਈ ਅਪਲਾਈ ਕਰਨ ਦੇ ਲਈ 70 ਅੰਕ ਹਾਸਲ ਕਰਨ ਦੀ ਲੋੜ ਹੋਵੇਗੀ। ਕੁਝ ਉਮੀਦਾਂ ਨੂੰ ਪੂਰਾ ਕਰਨ ‘ਤੇ ਜਿਵੇਂ ਇਕ ਨਿਸ਼ਚਿਤ ਪੱਧਰ ਤੱਕ ਅੰਗਰੇਜ਼ੀ ਬੋਲਣ ‘ਚ ਸਮਰਥ ਹੋਣ, ਨੌਕਰੀ ਦੀ ਪੇਸ਼ਕਸ਼ ਹੋਣ ‘ਤੇ ਘੱਟੋ-ਘੱਟ ਤਨਖਾਹ ਮਿਆਦ ਨੂੰ ਪੂਰਾ ਕਰਨ ‘ਤੇ ਹੀ ਅੰਕ ਪ੍ਰਦਾਨ ਕੀਤੇ ਜਾਣਗੇ।
ਬ੍ਰਿਟੇਨ ‘ਚ ਕੰਮ ਕਰਨ ਦੇ ਲਈ ਪ੍ਰਮੁੱਖ ਸਿਹਤ ਪੇਸ਼ੇਵਰਾਂ ਨੂੰ ਹੀ ਸਿਹਤ ਤੇ ਦੇਖਭਾਲ ਵੀਜ਼ਾ ਦਿੱਤਾ ਜਾਵੇਗਾ, ਜਦਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਆਪਣੀ ਪੜਾਈ ਪੂਰੀ ਕਰਨ ਤੋਂ ਬਾਅਦ ਘੱਟ ਤੋਂ ਘੱਟ ਦੋ ਸਾਲ ਤੱਕ ਬ੍ਰਿਟੇਨ ਰਹਿਣ ਦਿੱਤਾ ਜਾਵੇਗਾ। ਪਟੇਲ ਨੇ ਕਿਹਾ ਕਿ ਬ੍ਰਿਟਿਸ਼ ਲੋਕਾਂ ਨੇ ਸਾਡੀਆਂ ਸਰਹੱਦਾਂ ‘ਤੇ ਕੰਟਰੋਲ ਵਾਪਸ ਲੈਣ ‘ਤੇ ਇਕ ਨਵੀਂ ਅੰਕ-ਆਧਾਰਿਤ ਇਮੀਗ੍ਰੇਸ਼ਨ ਪ੍ਰਣਾਲੀ ਸ਼ੁਰੂ ਕਰਨ ਦੇ ਲਈ ਵੋਟਿੰਗ ਕੀਤੀ ਹੈ ਤੇ ਕਿਉਂਕਿ ਹੁਣ ਅਸੀਂ ਯੂਰਪੀ ਸੰਘ ਨੂੰ ਛੱਡ ਚੁੱਕੇ ਹਾਂ, ਇਸ ਲਈ ਹੁਣ ਅਸੀਂ ਇਸ ਦੇਸ਼ ਦੀ ਪੂਰਨ ਸਮਰਥਾ ਨੂੰ ਮੁਕਤ ਕਰਨ ਲਈ ਸੁਤੰਤਰ ਹਾਂ।


Share