ਬ੍ਰਿਟੇਨ ‘ਚ ਅੱਤਵਾਦੀ ਹਮਲੇ ਦੇ ਖਤਰੇ ਨੂੰ ਦੇਖਦਿਆਂ ਵਧਾਈ ਗਈ ਖ਼ਤਰੇ ਦੀ ਸ਼੍ਰੇਣੀ

521
Share

-ਆਸਟਰੀਆ ਤੇ ਫਰਾਂਸ ‘ਚ ਹੋਏ ਹਮਲੇ ਤੋਂ ਬਾਅਦ ਚੁੱਕਿਆ ਕਦਮ
ਲੰਡਨ, 5 ਨਵੰਬਰ (ਪੰਜਾਬ ਮੇਲ)-ਬ੍ਰਿਟੇਨ ‘ਚ ਅੱਤਵਾਦੀ ਹਮਲੇ ਦੇ ਖਤਰੇ ਨੂੰ ਮੰਗਲਵਾਰ ਨੂੰ ‘ਠੋਸ’ ਤੋਂ ਵਧਾ ਕੇ ‘ਗੰਭੀਰ’ ਕਰ ਦਿੱਤਾ ਗਿਆ। ਇਹ ਖਤਰੇ ਦੀ ਸ਼੍ਰੇਣੀ ‘ਚ ਇਸ ਸ਼੍ਰੇਣੀ ਨੂੰ ਦੂਜੇ ਸਥਾਨ ‘ਤੇ ਰੱਖਿਆ ਜਾਂਦਾ ਹੈ ਜਿਸ ਦਾ ਮਤਲਬ ਇਸ ਰੂਪ ਨਾਲ ਦੇਖਿਆ ਜਾਂਦਾ ਹੈ ਕਿ ਹਮਲੇ ਦਾ ਖਦਸ਼ਾ ‘ਕਾਫੀ ਜ਼ਿਆਦਾ’ ਹੈ। ਬ੍ਰਿਟੇਨ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਪਿਛਲੇ ਹਫਤੇ ਫਰਾਂਸ ‘ਚ ਹਮਲੇ ਅਤੇ ਇਸ ਹਫਤੇ ਆਸਟ੍ਰੀਆ ‘ਚ ਹੋਏ ਹਮਲੇ ਤੋਂ ਬਾਅਦ ਇਸ ਨੂੰ ‘ਸਾਵਧਾਨੀ ਕਦਮ’ ਦੱਸਿਆ ਹੈ।
ਪਟੇਲ ਨੇ ਕਿਹਾ ਕਿ ਬ੍ਰਿਟੇਨ ਦੇ ਲੋਕਾਂ ਨੂੰ ਚਿੰਤਿਤ ਨਹੀਂ ਸਾਵਧਾਨ ਰਹਿਣਾ ਚਾਹੀਦਾ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਅੰਦਰ ਪੁਲਿਸ ਦੀ ਮੌਜੂਦਗੀ ਸਪੱਸ਼ਟ ਰੂਪ ਨਾਲ ਦਿਖੇਗੀ। ਉਨ੍ਹਾਂ ਨੇ ਕਿਹਾ ਕਿ ਖਤਰੇ ਦੇ ਮੱਦੇਨਜ਼ਰ ਇਹ ਸਹੀ ਹੈ ਕਿ ਲੋਕਾਂ ਨੂੰ ਚਿੰਤਤ ਨਹੀਂ ਹੋਣਾ ਚਾਹੀਦਾ। ਇਹ ਸਾਵਧਾਨੀ ਵਾਲਾ ਕਦਮ ਹੈ।
ਪਟੇਲ ਨੇ ਕਿਹਾ ਕਿ ਜਿਵੇਂ ਕਿ ਮੈਂ ਪਹਿਲਾਂ ਵੀ ਕਹਿ ਚੁੱਕੀ ਹਾਂ ਕਿ ਅਸੀਂ ਬ੍ਰਿਟੇਨ ‘ਚ ਇਕ ਅਸਲ ਅਤੇ ਗੰਭੀਰ ਖਤਰੇ ਦਾ ਸਾਹਮਣਾ ਕਰ ਰਹੇ ਹਾਂ। ਮੈਂ ਲੋਕਾਂ ਨੂੰ ਕਹਿਣਾ ਚਾਵਾਂਗੀ ਕਿ ਉਹ ਸਾਵਧਾਨ ਰਹਿਣ ਅਤੇ ਕਿਸੇ ਵੀ ਸ਼ੱਕ ਗਤੀਵਿਧੀ ਦੀ ਜਾਣਕਾਰੀ ਪੁਲਿਸ ਨੂੰ ਦੇਣ। ਸੋਮਵਾਰ ਨੂੰ ਵਿਆਨਾ ‘ਚ ਗੋਲੀਬਾਰੀ ‘ਚ ਚਾਰ ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ ਫਰਾਂਸ ਦੇ ਨੀਸ ‘ਚ ਚਾਕੂ ਨਾਲ ਹਮਲੇ ‘ਚ ਤਿੰਨ ਲੋਕਾਂ ਦੀ ਮੌਤ ਹੋ ਗਈ।


Share