ਬ੍ਰਿਟਿਸ਼ ਪ੍ਰਧਾਨ ਮੰਤਰੀ ਦੀ ਰਿਪੋਰਟ ਫਿਰ ਆਈ ਪਾਜ਼ੀਟਿਵ, ਹਸਪਤਾਲ ਦਾਖਲ

702
Share

ਗਰਭਵਤੀ ਮੰਗੇਤਰ ‘ਚ ਵੀ ਕੋਰੋਨਾ ਦੇ ਲੱਛਣ!
ਲੰਡਨ,  6 ਅਪ੍ਰੈਲ (ਪੰਜਾਬ ਮੇਲ)- ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ 10 ਦਿਨ ਬਾਅਦ ਦੁਬਾਰਾ ਕੋਰੋਨਾਵਾਇਰਸ ਦੀ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਦਾਖਲ ਕਰਾਇਆ ਗਿਆ ਹੈ। ਇਸ ਦੀ ਜਾਣਕਾਰੀ ਡਾਊਨਿੰਗ ਸਟ੍ਰੀਟ ਵੱਲੋਂ ਸਾਂਝੀ ਕੀਤੀ ਗਈ। ਬੀ.ਬੀ.ਸੀ. ਦੀ ਖਬਰ ਮੁਤਾਬਕ ਉਨ੍ਹਾਂ ਵਿਚ ਤੇਜ਼ ਬੁਖਾਰ ਅਤੇ ਕੋਰੋਨਾਵਾਇਸ ਦੇ ਹੋਰ ਲੱਛਣ ਪਾਏ ਗਏ ਹਨ। ਡਾਕਟਰ ਦੀ ਸਲਾਹ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਦਾਖਲ ਕਰਾਇਆ ਗਿਆ ਹੈ।
ਦੱਸ ਦਈਏ ਕਿ ਕਰੀਬ 10 ਦਿਨ ਪਹਿਲਾਂ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਖੁਦ ਟਵੀਟ ਕਰਕੇ ਆਖਿਆ ਸੀ ਕਿ 24 ਘੰਟਿਆਂ ਤੋਂ ਵਾਇਰਸ ਦੇ ਲੱਛਣ ਦਿਖਾਈ ਦੇਣ ਤੋਂ ਬਾਅਦ ਕੋਰੋਨਾਵਾਇਰਸ ਦੇ ਟੈਸਟ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਮੈਂ ਸੈਲਫ ਆਈਸੋਲੇਸ਼ਨ ਵਿਚ ਹਾਂ ਪਰ ਮੈਂ ਇਸ ਵਾਇਰਸ ਨਾਲ ਲੜਣ ਲਈ ਵੀਡੀਓ ਕਾਨਫਰੰਸਿੰਗ ਰਾਹੀਂ ਆਪਣੀ ਸਰਕਾਰ ਦੀ ਅਗਵਾਈ ਜਾਰੀ ਰੱਖਾਂਗਾ। ਅਸੀਂ ਇਕੱਠੇ ਵਾਇਰਸ ਤੋਂ ਜਿੱਤ ਸਕਦੇ ਹਾਂ।
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਮੰਗੇਤਰ ਕੈਰਾ ਸਾਈਮੰਡਸ ਨੇ ਵੀ ਦੱਸਿਆ ਹੈ ਕਿ ਉਹ ਵੀ ਕੋਰੋਨਾਵਾਇਰਸ ਜਿਹੇ ਲੱਛਣ ਮਹਿਸੂਸ ਕਰ ਰਹੀ ਹੈ। ਭਾਵੇਂਕਿ ਸਾਈਮੰਡਸ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਟੈਸਟ ਨਹੀਂ ਹੋਇਆ ਹੈ ਅਤੇ ਉਹ ਇਕ ਹਫਤੇ ਤੋਂ ਆਰਾਮ ਕਰ ਰਹੀ ਹੈ। ਸਾਈਮੰਡਸ ਫਿਲਹਾਲ ਬੋਰਿਸ ਜਾਨਸਨ ਤੋਂ ਵੱਖ ਰਹਿ ਰਹੀ ਹੈ ਕਿਉਂਕਿ ਪੀ.ਐੱਮ. ਜਾਨਸਨ ਪਿਛਲੇ ਹਫਤੇ ਕੋਰੋਨਾਵਾਇਰਸ ਨਾਲ ਇਨਫੈਕਟਿਡ ਪਾਏ ਗਏ ਸਨ ਅਤੇ ਆਈਸੋਲੇਸ਼ਨ ‘ਚ ਹਨ। ਬ੍ਰਿਟੇਨ ਦੇ ਅਖਬਾਰ ਮਿਰਰ ਦੇ ਮੁਤਾਬਕ ਬੋਰਿਸ ਜਾਨਸਨ ਦੇ ਬਾਅਦ ਉਨ੍ਹਾਂ ਦੀ ਗਰਭਵਤੀ ਮੰਗੇਤਰ ਕੈਰੀ ਸਾਈਮੰਡਸ ‘ਚ ਵੀ ਕੋਰੋਨਾ ਦੇ ਲੱਛਣ ਦੇਖੇ ਗਏ ਹਨ। ਭਾਵੇਂਕਿ ਸਾਈਮੰਡਸ ਨੇ ਕਿਹਾ ਹੈ ਕਿ ਇਕ ਹਫਤੇ ਦੇ ਆਰਾਮ ਦੇ ਬਾਅਦ ਉਹ ਬਿਹਤਰ ਮਹਿਸੂਸ ਕਰ ਰਹੀ ਹੈ। ਸਾਈਮੰਡਸ ਨੇ ਟਵੀਟ ਕਰ ਕੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ।


Share