ਬ੍ਰਿਟਿਸ਼ ਸਰਕਾਰ ਵੱਲੋਂ ਲੱਖਾਂ ਵਸਨੀਕਾਂ ਨੂੰ ਦਿੱਤੇ ਜਾਣਗੇ 5 ਹਜ਼ਾਰ ਪੌਂਡ!

578
Share

ਲੰਡਨ, 9 ਅਗਸਤ (ਪੰਜਾਬ ਮੇਲ)- ਬਰਤਾਨੀਆ ਦੇ ਲੱਖਾਂ ਵਸਨੀਕਾਂ ਨੂੰ 5 ਹਜ਼ਾਰ ਪੌਂਡ ਦੇ ਵਾਊਚਰ ਸਤੰਬਰ ਮਹੀਨੇ ਤੋਂ ਦਿੱਤੇ ਜਾਣਗੇ। ਇਹ ਫ਼ੈਸਲਾ ਬਰਤਾਨੀਆ ਦੀ ਸਰਕਾਰ ਨੇ ਕੀਤਾ ਹੈ, ਤਾਂ ਜੋ ਲੋਕ ਆਪਣੇ ਘਰਾਂ ਦੀ ਹਾਲਤ ਨੂੰ ਸੁਧਾਰ ਸਕਣ। ਜਾਣਕਾਰੀ ਮੁਤਾਬਕ ਸਰਕਾਰ ਵੱਲੋਂ ਇਹ ਮਹੱਤਵਪੂਰਨ ਫ਼ੈਸਲਾ ਮਨੀ ਸੇਵਿੰਗ ਮਾਹਿਰ ਮਾਰਟਿਨ ਲੂਈਸ ਦੀ ਸਲਾਹ ਨਾਲ ਅਮਲ ‘ਚ ਲਿਆਂਦਾ ਜਾਵੇਗਾ।
ਰਿਸ਼ੀ ਸੁਨਾਕ ਨੇ ਸਰਕਾਰ ਦੀ ਇਸ ਧਿਆਨ ਆਕਰਸ਼ਕ ਯੋਜਨਾ ਦਾ ਐਲਾਨ ਕਰਦਿਆਂ ਕਿਹਾ ਕਿ ਸਤੰਬਰ ਮਹੀਨੇ ਤੋਂ ਘਰਾਂ ਦੇ ਮਾਲਕਾਂ ਅਤੇ ਭੂਮੀ ਵਾਲੇ ਉਕਤ ਯੋਜਨਾ ਲਈ ਅਰਜ਼ੀ ਦੇ ਸਕਦੇ ਹਨ ਤਾਂ ਜੋ ਉਹ ਆਪਣੇ ਘਰਾਂ ਨੂੰ ਊਰਜਾ ਪ੍ਰਦਾਨ ਕਰਨ ਵਾਲੇ ਅਤੇ ਸਥਾਨਕ ਪੱਧਰ ‘ਤੇ ਰੁਜ਼ਗਾਰ ਮੁਖੀ ਬਣਾ ਸਕਣ। ਆਪਣੀ ਤਾਜ਼ਾ ਈਮੇਲ ‘ਚ ਮਾਰਟਿਨ ਨੇ ਉਕਤ ਮਹੱਤਵਪੂਰਨ ਯੋਜਨਾ ਬਾਰੇ ਵੇਰਵੇ ਸਹਿਤ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵਲੋਂ ਇਸ ਗਰੀਨ ਹੋਮ ਗਰਾਂਟ ਬਾਰੇ ਦੱਸਿਆ ਗਿਆ ਹੈ ਕਿ ਇਸ ਤਹਿਤ ਕੌਣ ਅਰਜ਼ੀ ਦੇ ਸਕਦਾ ਹੈ ਜਾਂ ਇਸ ਦੀਆਂ ਕੀ ਸ਼ਰਤਾਂ ਹਨ।


Share