ਬ੍ਰਿਟਿਸ਼ ’ਵਰਸਿਟੀਆਂ ਵਿੱਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਧੀ

493
Share

ਲੰਡਨ, 20 ਮਾਰਚ (ਪੰਜਾਬ ਮੇਲ)- ਬਰਤਾਨੀਆ ਦੀਆਂ ਯੂਨੀਵਰਸਿਟੀਆਂ ਵਿਚ ਪੜ੍ਹਨ ਆਉਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਪਹਿਲੀ ਪਸੰਦ ਰਾਜਧਾਨੀ ਲੰਡਨ ਦੇ ਵਿਦਿਅਕ ਅਦਾਰੇ ਹਨ। 2018-19 ਵਿਚ ਇਹ ਤੀਜੇ ਨੰਬਰ ਉਤੇ ਸੀ, ਪਰ 2019-20 ਦੌਰਾਨ ਲੰਡਨ ਕੌਮਾਂਤਰੀ ਵਿਦਿਆਰਥੀ ਬਾਜ਼ਾਰ ਵਿਚ ਦੂਜੇ ਨੰਬਰ ਉਤੇ ਪਹੁੰਚ ਗਿਆ ਹੈ। ਉੱਚ ਵਿਦਿਆ ਬਾਰੇ ਅੰਕੜੇ ਇਕੱਤਰ ਕਰਨ ਵਾਲੀ ਏਜੰਸੀ ਮੁਤਾਬਕ 13,435 ਭਾਰਤੀ ਵਿਦਿਆਰਥੀ ਇਸ ਵੇਲੇ ਲੰਡਨ ਦੀਆਂ ’ਵਰਸਿਟੀਆਂ ਵਿਚ ਪੜ੍ਹ ਰਹੇ ਹਨ। ਇਹ ਪਿਛਲੇ ਸਾਲ ਨਾਲੋਂ 87 ਪ੍ਰਤੀਸ਼ਤ ਵੱਧ ਹੈ। ਉਸ ਵੇਲੇ 7185 ਵਿਦਿਆਰਥੀ ਸਨ।


Share