ਬ੍ਰਿਟਿਸ਼ ਪੀ.ਐੱਮ. ਆਪਣੀ ਦੂਜੀ ਪਤਨੀ ਨੂੰ ਰਸਮੀ ਤੌਰ ‘ਤੇ ਦਿੱਤਾ ਤਲਾਕ

984
Share

ਲੰਡਨ, 8 ਮਈ (ਪੰਜਾਬ ਮੇਲ)- ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਆਖਿਰਕਾਰ ਆਪਣੀ ਦੂਜੀ ਪਤਨੀ ਮਰੀਨਾ ਵ੍ਹੀਲਰ ਨੂੰ ਤਲਾਕ ਦੇ ਦਿੱਤਾ। ਇਕ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ। ਇਸ ਤਰ੍ਹਾਂ ਉਨ੍ਹਾਂ ਨੇ ਆਪਣੀ ਮੰਗੇਤਰ ਕੈਰੀ ਸਾਈਮੰਡਸ ਨਾਲ ਵਿਆਹ ਕਰਨ ਦਾ ਰਸਤਾ ਸਾਫ ਕਰ ਲਿਆ। ਸਾਈਮੰਡਸ ਨੇ ਪਿਛਲੇ ਮਹੀਨੇ ਇਕ ਬੇਟੇ ਨੂੰ ਜਨਮ ਦਿੱਤਾ ਹੈ।
ਮੈਟਰੋ ਅਖਬਾਰ ਨੇ ਬੁੱਧਵਾਰ ਨੂੰ ਇਕ ਰਿਪੋਰਟ ਵਿਚ ਮਿਰਰ ਦੇ ਹਵਾਲੇ ਨਾਲ ਜਾਣਕਾਰੀ ਦਿੱਤੀ ਕਿ ਫਰਵਰੀ ਵਿਚ ਡਿਕਰੀ ਨਿਰਪੇਖ ਲਈ ਵ੍ਹੀਲਰ ਨੇ ਐਪਲੀਕੇਸਨ ਦਿੱਤੀ ਸੀ, ਜਿਸ ਨੂੰ ਜਾਨਸਨ ਨੇ 29 ਅਪ੍ਰੈਲ ਨੂੰ ਆਪਣੇ ਨਵਜੰਮੇ ਵਿਲਫ੍ਰੇਡ ਲੌਰੀ ਨਿਕੋਲਸ ਜਾਨਸਨ ਦੇ ਸਵਾਗਤ ਤੋਂ ਪਹਿਲਾਂ ਹੀ ਪ੍ਰਾਪਤ ਕਰ ਲਿਆ ਸੀ। ਰਿਪੋਰਟ ਮੁਤਾਬਕ ਮੰਨਿਆ ਜਾਂਦਾ ਹੈ ਕਿ ਦੋਵੇਂ ਧਿਰਾਂ ਸਮਝੌਤੇ ਲਈ 4 ਮਿਲੀਅਨ ਪੌਂਡ ਤੱਕ ਸਹਿਮਤ ਹੋ ਸਕਦੀਆਂ ਹਨ। ਜੌਨਸਨ ਅਤੇ ਵ੍ਹੀਲਰ ਫਰਵਰੀ ਵਿਚ ਲੰਡਨ ਵਿਚ ਕੇਂਦਰੀ ਪਰਿਵਾਰਕ ਅਦਾਲਤ ਵਿਚ ਪੈਸਿਆਂ ਦੀ ਵੰਡ ਨਾਲ ਜੁੜੇ ਸਿੱਟੇ ‘ਤੇ ਪਹੁੰਚੇ, ਜਿਹਨਾਂ ਦਾ ਕੇਸ ਨੰਬਰ ਦਰਸਾਉਂਦਾ ਹੈ ਕਿ ਉਹ ਪੈਸੇ ਜਾਂ ਜਾਇਦਾਦ ਨਾਲ ਸਬੰਧਤ ਵਿਵਾਦ ਵਿਚ ਸ਼ਾਮਲ ਸਨ।
ਸਾਬਕਾ ਜੋੜੇ ਨੇ 1993 ਵਿਚ ਵਿਆਹ ਕੀਤਾ ਅਤੇ 2018 ਵਿਚ ਵੱਖਰੇ ਹੋਣ ਦਾ ਐਲਾਨ ਕਰਨ ਤੋਂ ਪਹਿਲਾਂ ਉਹਨਾਂ ਦੇ 4 ਬੱਚੇ- ਲਾਰਾ ਲੇਟਿਸ (26), ਮਿਲੋ ਆਰਥਰ (24), ਕੈਸੀਆ ਪੀਚਿਸ (22) ਅਤੇ ਥਿਯੋਡੋਰੇ ਅਪੋਲੋ (20) ਸਨ। ਵ੍ਹੀਲਰ ਨਾਲ ਵਿਆਹ ਹੋਣ ਦੇ ਬਾਵਜੂਦ ਜਾਨਸਨ ਦਾ ਕਲਾ ਸਲਾਹਕਾਰ ਹੇਲੇਨ ਮੈਕਿਨਟੀਅਰ ਨਾਲ ਚੱਕਰ ਸੀ ਜਿਸ ਤੋਂ 2009 ਵਿਚ ਉਹਨਾਂ ਦੀ 5ਵੀਂ ਔਲਾਦ ਸਟੇਫਨੀ ਹੋਈ। ਵ੍ਹੀਲਰ ਨਾਲੋਂ ਵੱਖਰੇ ਹੋਣ ਦਾ ਐਲਾਨ ਕਰਨ ਦੇ ਤੁਰੰਤ ਬਾਅਦ ਜਾਨਸਨ ਨੇ ਸਾਈਮੰਡਸ ਨਾਲ ਆਪਣੇ ਸੰਬੰਧਾਂ ਦੀ ਪੁਸ਼ਟੀ ਕੀਤੀ। ਜਾਨਸਨ ਦਾ ਪਹਿਲਾ ਵਿਆਹ ਅਲੈਗਰਾ ਮੋਸਟਿਨ-ਓਵੇਨ (1987-1993) ਨਾਲ ਹੋਇਆ ਸੀ ਜੋ ਇਕ-ਦੂਜੇ ਨਾਲ 23 ਸਾਲ ਦੀ ਉਮਰ ਵਿਚ ਯੂਨੀਵਰਸਿਟੀ ਵਿਚ ਆਪਣੇ ਪੜ੍ਹਨ ਸਮੇਂ ਦੌਰਾਨ ਮਿਲੇ ਸਨ।


Share