ਬ੍ਰਿਟਿਸ਼ ਕੋਲੰਬੀਆ ਵਿਚ ਰਿਕਾਰਡਤੋੜ ਗਰਮੀ ਪੈਣ ਦੀ ਸੰਭਾਵਨਾ

83
Share

ਸਰੀ, 25 ਜੂਨ (ਹਰਦਮ ਮਾਨ/ਪੰਜਾਬ ਮੇਲ) – ਬ੍ਰਿਟਿਸ਼ ਕੋਲੰਬੀਆ ਵਿਚ ਆਉਣ ਵਾਲੇ ਦਿਨਾਂ ਵਿਚ ਰਿਕਾਰਡਤੋੜ ਗਰਮੀ ਪੈਣ ਦੀ ਸੰਭਾਵਨਾ ਹੈ। ਐਨਵਾਇਰਨਮੈਂਟ ਕੈਨੇਡਾ ਵੱਲੋਂ ਇਸ ਸਬੰਧੀ ਚਿਤਾਵਨੀ ਦਿੰਦਿਆਂ ਕਿਹਾ ਗਿਆ ਹੈ ਕਿ ਸੂਬੇ ਦੇ ਬਹੁਤੇ ਹਿੱਸਿਆਂ ਵਿਚ ਸ਼ੁੱਕਰਵਾਰ ਤੋਂ ਅਗਲੇ ਹਫ਼ਤੇ ਮੰਗਲਵਾਰ ਤੱਕ ਕਈ ਇਲਾਕਿਆਂ ਵਿਚ ਆਮ ਨਾਲੋਂ ਵਧੇਰੇ ਗਰਮੀ ਪੈ ਸਕਦੀ ਹੈ ਅਤੇ ਫਰੇਜ਼ਰ ਵੈਲੀ, ਫਰੇਜ਼ਰ ਕੈਨੇਅਨ ਅਤੇ ਦੱਖਣੀ ਇੰਟੀਰੀਅਰ ਵਿਚ ਐਤਵਾਰ ਜਾਂ ਸੋਮਵਾਰ ਤੱਕ ਤਾਪਮਾਨ 40 ਡਿਗਰੀ ਤੱਕ ਪਹੁੰਚ ਸਕਦਾ ਹੈ। ਵੈਨਕੂਵਰ, ਕੋਕਿਟਲਮ, ਮੈਪਲ ਰਿਜ, ਸਰੀ, ਲੈਂਗਲੀ, ਐਬਟਸਫੋਰਡ, ਚਿਲੀਵੈਕ ਅਤੇ ਹੋਪ ਵਿਚ ਤਾਪਮਾਨ 38 ਡਿਗਰੀ ਸੈਲਸੀਅਸ ਹੋਣ ਦੀ ਉਮੀਦ ਜ਼ਾਹਰ ਕੀਤੀ ਗਈ ਹੈ। ਬਾਕੀ ਖੇਤਰਾਂ ਵਿਚ ਤਾਪਮਾਨ 30 ਡਿਗਰੀ ਦੇ ਆਸ ਪਾਸ ਰਹੇਗਾ। ਗਰਮੀ ਅਤੇ ਹਿਊਮੀਡਿਟੀ ਕਾਰਨ ਲੋਕਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਗਰਮੀ ਵਧਣ ਨਾਲ ਗਲੇਸ਼ੀਅਰਾਂ ਦੇ ਪਿਘਲਣ ਅਤੇ ਦਰਿਆਵਾਂ ਵਿਚ ਪਾਣੀ ਦਾ ਪੱਧਰ ਵਧ ਜਾਣ ਦੀ ਵੀ ਗੱਲ ਕਹੀ ਗਈ ਹੈ।


Share