ਬ੍ਰਿਟਿਸ਼ ਕੋਲੰਬੀਆ ’ਚ ਭਾਰਤੀ ਮੂਲ ਦੀ ਔਰਤ ਦਾ ਕਤਲ

146
Share

ਮੇਪਲ ਰਿਜ, ਬੀ.ਸੀ., 31 ਜਨਵਰੀ (ਪੰਜਾਬ ਮੇਲ)- ਬਿ੍ਰਟਿਸ਼ ਕੋਲੰਬੀਆ ਦੇ ਮੇਪਲ ਰਿਜ ਵਿਖੇ ਭਾਰਤੀ ਮੂਲ ਦੀ ਔਰਤ ਦਾ ਛੁਰੇ ਮਾਰ ਕੇ ਕਤਲ ਕਰ ਦਿੱਤਾ ਗਿਆ। ਵਾਰਦਾਤ ਦੌਰਾਨ ਮਾਰੀ ਗਈ ਔਰਤ ਦੀ ਸ਼ਨਾਖ਼ਤ ਰਮੀਨਾ ਸ਼ਾਹ (32) ਵਜੋਂ ਕੀਤੀ ਗਈ ਹੈ। ਇੰਟੈਗਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਨੇ ਕਿਹਾ ਕਿ ਔਰਤ ਦਾ ਨਾਂ ਅਤੇ ਤਸਵੀਰਾਂ ਇਸ ਕਰ ਕੇ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ, ਤਾਂਕਿ ਗਵਾਹਾਂ ਨੂੰ ਅੱਗੇ ਆਉਣ ਦਾ ਮੌਕਾ ਮਿਲ ਸਕੇ। ਰਮੀਨਾ ਸ਼ਾਹ ਨੂੰ ਜਾਣਨ ਵਾਲੇ ਲੋਕ ਦੱਸ ਸਕਣ ਕਿ 27 ਜਨਵਰੀ ਨੂੰ ਕਿਹੋ ਜਿਹੇ ਹਾਲਾਤ ਚ ਇਹ ਕਤਲ ਹੋਇਆ। ਕੌਕੁਇਟਲੈਮ ਆਰ.ਸੀ.ਐੱਮ.ਪੀ. ਨੇ ਦੱਸਿਆ ਕਿ 27 ਜਨਵਰੀ ਨੂੰ ਸ਼ਾਮ 4.30 ਵਜੇ ਇਕ ਔਰਤ ਦੇ ਜ਼ਖ਼ਮੀ ਹੋਣ ਦੀ ਇਤਲਾਹ ਮਿਲਣ ’ਤੇ ਪੁਲਿਸ ਅਫ਼ਸਰ ਔਸਟਿਨ ਐਵੇਨਿਊ ਦੇ 1100 ਬਲਾਕ ’ਚ ਪੁੱਜੇ, ਤਾਂ ਰਮੀਨਾ ਸ਼ਾਹ ਲਹੂ-ਲੁਹਾਣ ਮਿਲੀ, ਜਿਸ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਬਚਾਇਆ ਨਾ ਜਾ ਸਕਿਆ।

Share