ਬ੍ਰਿਟਿਸ਼ ਕੋਲੰਬੀਆ ‘ਚ ਗਰੀਨ ਪਾਰਟੀ ਨੇ ਪੰਜਾਬੀ ਉਮੀਦਵਾਰ ਉਤਾਰੇ ਮੈਦਾਨ ‘ਚ!

605
Share

ਬ੍ਰਿਟਿਸ਼ ਕੋਲੰਬੀਆ, 11 ਅਕਤੂਬਰ (ਪੰਜਾਬ ਮੇਲ)- ਬ੍ਰਿਟਿਸ਼ ਕੋਲੰਬੀਆ ਦੇ ਡੈਲਟਾ ਨਾਰਥ ‘ਚ ਪਿਛਲੇ 30 ਸਾਲਾਂ ਤੋਂ ਬੀ.ਸੀ. ਲਿਬਰਲਜ਼ ਅਤੇ ਬੀ.ਸੀ. ਐੱਨ.ਡੀ.ਪੀ. ਦਾ ਹੀ ਰਾਜ ਰਿਹਾ ਹੈ। ਪਿਛਲੀਆਂ 7 ਚੋਣਾਂ ‘ਚੋਂ ਨਿਊ ਡੈਮੋਕ੍ਰੇਟਿਕ ਨੇ 4 ਵਾਰ ਦਰਜ ਕੀਤੀ ਸੀ ਤੇ ਫਿਰ 2017 ‘ਚ ਓਲੰਪਿਕ ਹਾਕੀ ਦੇ ਖਿਡਾਰੀ ਤੇ ਪੰਜਾਬੀ ਮੂਲ ਦੇ ਰਵੀ ਕਾਹਲੋਂ ਨੇ ਇੱਥੋਂ ਜਿੱਤ ਹਾਸਲ ਕੀਤੀ ਸੀ।
ਡੈਲਟਾ ਨਾਰਥ ਵਿਚ ਬੀ.ਸੀ. ਲਿਬਰਲਜ਼ ਨੇ 1996, 2001 ਅਤੇ 2013 ‘ਚ ਜਿੱਤ ਹਾਸਲ ਕੀਤੀ ਸੀ। ਹਾਲਾਂਕਿ ਗ੍ਰੀਨ ਪਾਰਟੀ ਕਦੇ ਇਸ ਖੇਤਰ ‘ਚ ਕਦੇ ਜਿੱਤੀ ਨਹੀਂ ਪਰ ਇਸ ਵਾਰ ਲੱਗਦਾ ਹੈ ਕਿ ਇਹ ਪਾਰਟੀ ਆਪਣੇ ਨਾਂ ਜਿੱਤ ਦਰਜ ਕਰ ਸਕਦੀ ਹੈ। ਬੀ.ਸੀ. ਗ੍ਰੀਨ ਨੇ ਰੇਡੀਓ ਆਫ ਬਰਾਡਕਾਰਸਟਰ ਨੀਮਾ ਮਨਰਾਲ ਜੋ ਫਰੈਂਡਜ਼ ਆਫ ਕੈਨੇਡਾ-ਇੰਡੀਆ ਦੀ ਬੁਲਾਰਾ ਅਤੇ ਸਕੱਤਰ ਹਨ, ਨੂੰ ਉਤਾਰਿਆ ਹੈ। ਉਨ੍ਹਾਂ ਨੇ ਭਾਰਤ ਦੇ ਆਜ਼ਾਦੀ ਦਿਹਾੜੇ ਦੀ 73ਵੀਂ ਵਰ੍ਹੇਗੰਢ ਮੌਕੇ 16 ਅਗਸਤ ਨੂੰ ਮੈਟਰੋ ਵੈਨਕੁਵਰ ਵਿਚ ਰੱਖੀ ਗਈ ਕਾਰ ਰੈਲੀ ਦਾ ਪ੍ਰਬੰਧ ਕੀਤਾ ਸੀ। ਉਹ ਭਾਰਤ ਤੇ ਕੈਨੇਡਾ ਦੇ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਵਿਚ ਅਹਿਮ ਭੂਮਿਕਾ ਨਿਭਾਅ ਰਹੀ ਹੈ।


Share