ਬ੍ਰਿਟਿਸ਼ ਏਅਰਵੇਜ਼ ‘ਚ 12 ਹਜ਼ਾਰ ਨੌਕਰੀਆਂ ਦੀ ਹੋਵੇਗੀ ਛਾਂਟੀ

842

ਲੰਡਨ, 3 ਮਈ (ਪੰਜਾਬ ਮੇਲ)- ਕੋਰੋਨਾਵਾਇਰਸ ਕਾਰਨ ਦੁਨੀਆਂ ‘ਚ ਮਚੀ ਤਬਾਹੀ ਦੌਰਾਨ ਅਰਥਵਿਵਸਥਾ ਅਤੇ ਰੋਜ਼ਗਾਰ ‘ਤੇ ਵੀ ਵੱਡਾ ਸੰਕਟ ਨਜ਼ਰ ਆ ਰਿਹਾ ਹੈ। ਇਸ ਕਾਰਨ ਪੈਦਾ ਹੋਏ ਹਾਲਾਤ ਤੋਂ ਬਾਅਦ ਅਮਰੀਕਾ ‘ਚ ਹਜ਼ਾਰਾਂ ਲੋਕਾਂ ਨੇ ਆਪਣੀਆਂ ਨੌਕਰੀਆਂ ਗਵਾਈਆਂ ਅਤੇ ਉਸ ਦੀ ਅਰਥਵਿਵਸਥਾ ‘ਤੇ ਵੀ ਬੁਰਾ ਅਸਰ ਪਿਆ ਹੈ। ਇਸ ਦੌਰਾਨ ਬ੍ਰਿਟਿਸ਼ ਏਅਰਵੇਜ਼ ਵੀ ਅਜਿਹਾ ਕਰਨ ਜਾ ਰਹੀ ਹੈ, ਜਿਸ ਨਾਲ ਹਜ਼ਾਰਾਂ ਲੋਕਾਂ ਦੀਆਂ ਨੌਕਰੀਆਂ ਅਤੇ ਰੋਜ਼ਗਾਰ ਪ੍ਰਭਾਵਤ ਹੋਣਗੇ। ਦੱਸਿਆ ਜਾ ਰਿਹਾ ਹੈ ਕਿ ਕੋਰੋਨਾਵਾਇਰਸ ਨਾਲ ਪੈਦਾ ਹੋਏ ਹਾਲਾਤ ਤੋਂ ਬਾਅਦ ਬ੍ਰਿਟਿਸ਼ ਏਅਰਵੇਜ਼ 12000 ਨੌਕਰੀਆਂ ਦੀ ਛਾਂਟੀ ਕਰਨ ਜਾ ਰਹੀ ਹੈ। ਉਹ ਬੇਰੋਜ਼ਗਾਰ ਹੋ ਸਕਦੇ ਹਨ।
ਇਸ ਗੱਲ ਦੀ ਜਾਣਕਾਰੀ ਇੰਟਰੈਸ਼ਨਲ ਕੰਸੋਲੀਡੇਟਿਡ ਏਅਰਲਾਈਨਸ ਗਰੁੱਪ ਨੇ ਦਿੱਤੀ ਹੈ। ਬ੍ਰਿਟਿਸ਼ ਏਅਰਵੇਜ਼ ਦਾ ਮਾਲਿਕਾਨਾ ਹੱਕ ਇਸ ਗਰੁੱਪ ਕੋਲ ਹੈ। ਇਬੇਰੀਆ ਤੇ ਲਿੰਗਸ ਅਤੇ ਵਿਲਿੰਗ ‘ਤੇ ਮਾਲਕਾਨਾ ਹੱਕ ਰੱਖਣ ਵਾਲੀ ਕੰਪਨੀ ਆਈ.ਏ.ਜੀ. ਨੂੰ ਪਹਿਲੀ ਤਿਮਾਹੀ ਵਿਚ 58 ਕਰੋੜ ਡਾਲਰ ਦਾ ਨੁਕਸਾਨ ਝੱਲਣਾ ਪਿਆ ਹੈ। ਇਸ ਤੋਂ ਇੱਕ ਸਾਲ ਪਹਿਲਾਂ ਉਸ ਨੇ 13.5 ਕਰੋੜ ਡਾਲਰ ਮੁਨਾਫਾ ਦਰਜ ਕੀਤਾ ਸੀ। ਇਹੀ ਨਹੀਂ, ਉਸ ਦੀ ਕਮਾਈ ਵੀ 13 ਫੀਸਦੀ ਘੱਟ ਕੇ 460 ਕਰੋੜ ਯੂਰੋ ਹੋ ਗਈ ਹੈ। ਆਈ.ਏ.ਜੀ. ਨੇ ਚਿਤਾਵਨੀ ਦਿੱਤੀ ਹੈ ਕਿ ਬ੍ਰਿਟਿਸ਼ ਏਅਰਵੇਜ਼ ਦੀ ਰਿਸਟ੍ਰਿਕਟਰਿੰਗ ਕਰਨ ਲਈ ਪਲਾਨ ਲਾਗੂ ਕਰਨ ‘ਤੇ ਨਤੀਜੇ ਖਰਾਬ ਆਉਣ ਦੀ ਆਸ ਹੈ। ਇਸ ਤੋਂ ਇਲਾਵਾ ਕੰਪਨੀ ਨੂੰ ਆਪਣੇ ਤੇਲ ਅਤੇ ਫਾਰੇਨ ਕਰੰਸੀ ਦੀ ਖਰਚ ਦੀ ਹੇਜਿੰਗ ‘ਤੇ ਆਈ ਲਗਭਗ 1.3 ਅਰਥ ਯੂਰੋ ਲਾਗਤ ਕਾਰਨ ਹੀ ਮੁਨਾਫੇ ‘ਤੇ ਅਸਰ ਦੇਖਣ ਨੂੰ ਮਿਲ ਸਕਦਾ ਹੈ। ਲੁਫਥਾਂਸਾ ਦੇ ਇੱਕ ਬਿਆਨ ਦਾ ਹਵਾਲਾ ਦਿੰਦੇ ਹੋਏ ਆਈ.ਏ.ਜੀ. ਨੇ ਕਿਹਾ ਕਿ ਸਾਲ 2019 ਵਾਂਗ ਮਾਰਕੀਟ ਆਉਣ ‘ਚ ਲੰਮਾ ਸਮੇਂ ਲੱਗੇਗਾ। ਸਰਕਾਰ ਵੱਲੋਂ ਚਲਾਈ ਸਕੀਮ ਤੇ ਸੈਲਰੀ ਸਪੋਰਟ ਵਰਗੀ ਸਕੀਮ ਨਾਲ ਕੁਝ ਰਾਹਤ ਦੇ ਬਾਵਜੂਦ ਯਾਤਰੀ ਸਮਰੱਥਾ ਅਤੇ ਹਵਾਈ ਯਾਤਰੀਆਂ ਦੀ ਗਿਣਤੀ ‘ਚ ਗਿਰਾਵਟ ਨੂੰ ਦੇਖ ਕੇ ਹੋਏ ਦੂਜੀ ਤਿਮਾਹੀ ਦੌਰਾਨ ਆਪਰੇਟਿੰਗ ਲਾਸ ਪਹਿਲਾਂ ਤਿੰਨ ਮਹੀਨਿਆਂ ਦੇ ਮੁਕਾਬਲੇ ਕਾਫੀ ਜ਼ਿਆਦਾ ਰਹੇਗਾ।