ਬ੍ਰਿਗੇ. (ਸੇਵਾਮੁਕਤ) ਗੌਤਮ ਗਾਂਗੁਲੀ ਨੂੰ ਤਿੰਨ ਸਾਲਾਂ ਲਈ ਪੰਜਾਬ ਪੁਲਿਸ ਵਿੱਚ ਸੁਰੱਖਿਆ ਸਲਾਹਕਾਰ ਵਜੋਂ ਕੀਤਾ ਨਿਯੁਕਤ

729
Share

ਗਾਂਗੁਲੀ ਸਟੇਟ ਸਪਾਂਸਰਡ ਅੱਤਵਾਦ ਦੁਆਰਾ ਦਰਪੇਸ਼ ਵੱਖ-ਵੱਖ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਐਸਓਜੀ ਨੂੰ ਦੇਣਗੇ ਸਿਖਲਾਈ
ਚੰਡੀਗੜ੍ਹ, 23 ਜੂਨ (ਪੰਜਾਬ ਮੇਲ)- ਸਟੇਟ ਪੁਲਿਸ ਦੇ ਸਪੈਸ਼ਲ ਆਪ੍ਰੇਸ਼ਨ ਗਰੁੱਪ (ਐਸ.ਓ.ਜੀ.) ਨੂੰ ਹੋਰ ਬਿਹਤਰ ਸਿਖਲਾਈ ਅਤੇ ਸਹੂਲਤਾਂ ਦੇ ਹੁਨਰਾਂ ਨਾਲ ਨਿਪੁੰਨ ਕਰਨ ਲਈ, ਪੰਜਾਬ ਸਰਕਾਰ ਨੇ ਬ੍ਰਿਗੇਡ. (ਸੇਵਾਮੁਕਤ) ਗੌਤਮ ਗਾਂਗੁਲੀ ਨੂੰ ਪੰਜਾਬ ਪੁਲਿਸ ਵਿਚ ਸੁਰੱਖਿਆ ਸਲਾਹਕਾਰ (ਸਿਖਲਾਈ ਅਤੇ ਸੰਚਾਲਨ) ਦੇ ਅਹੁਦੇ ‘ਤੇ ਤਿੰਨ ਸਾਲਾਂ ਲਈ ਡੀ.ਆਈ.ਜੀ. ਦੇ ਰੈਂਕ ਅਤੇ ਤਨਖਾਹ ‘ਤੇ ਨਿਯੁਕਤ ਕੀਤਾ ਹੈ।
ਇਹ ਪ੍ਰਗਟਾਵਾ ਕਰਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਗੌਤਮ ਗਾਂਗੁਲੀ ਨੇ ਸੈਨਿਕ ਬਲਾਂ ਵਿਚ 33 ਸਾਲ ਤੋਂ ਵੱਧ ਸੇਵਾਵਾਂ ਨਿਭਾਈਆਂ ਹਨ, ਜਿਨ੍ਹਾਂ ਵਿਚ ਸਾਲ 2015-19 ਵਿਚ ਨੈਸ਼ਨਲ ਸਿਕਿਓਰਟੀ ਗਾਰਡਜ਼ (ਐਨਐਸਜੀ) ਨਾਲ ਡੈਪੂਟੇਸ਼ਨ ‘ਤੇ ਚਾਰ ਸਾਲ ਸ਼ਾਮਲ ਹਨ, ਜਦਕਿ ਉਹ ਐਨਐਸਜੀ ਫੋਰਸ ਦੇ ਕਮਾਂਡਰ ਵਜੋਂ ਅੱਤਵਾਦ ਵਿਰੋਧੀ ਅਤੇ ਹਾਈਜੈਕਿੰਗ ਨਾਲ ਨਜਿੱਠਦੇ ਸਨ। ਉਹਨਾਂ ਪੰਜਾਬ, ਜੰਮੂ ਅਤੇ ਕਸ਼ਮੀਰ ਅਤੇ ਗੁਜਰਾਤ ਵਿੱਚ ਅਪ੍ਰੇਸ਼ਨ ਧੰਗੂ ਸੁਰੱਖਿਆ (ਪਠਾਨਕੋਟ ਆਈਏਐਫ ਬੇਸ ਤੇ ਹਮਲਾ) ਦੇ ਐਕਸਕੀਉਸ਼ਨ ਸਮੇਤ ਕਈ ਅਪ੍ਰੇਸ਼ਨਲ ਕਾਰਵਾਈਆਂ ਵੀ ਕੀਤੀਆਂ। ਬ੍ਰਿਗੇਡ (ਸੇਵਾਮੁਕਤ) ਗਾਂਗੁਲੀ ਨੇ ਵਿਸ਼ੇਸ਼ ਫੋਰਸਾਂ ਦੀ ਸਿਖਲਾਈ ਵਿਚ ਮੁਹਾਰਤ ਹਾਸਲ ਕੀਤੀ ਹੈ ਅਤੇ ਓਕਟੋਪਸ ਐਂਡ ਗ੍ਰੇ ਹਾਊਂਡਜ਼ (ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ), ਟੀ ਐਨ ਸੀ ਐੱਫ (ਤਾਮਿਲਨਾਡੂ), ਫੋਰਸ ਵਨ (ਮੁੰਬਈ), ਚੀਤਕ (ਗੁਜਰਾਤ), ਕੱਵਚ (ਹਰਿਆਣਾ) ਅਤੇ ਉੱਤਰ ਪ੍ਰਦੇਸ਼, ਝਾਰਖੰਡ, ਬਿਹਾਰ, ਪੱਛਮੀ ਬੰਗਾਲ ਅਤੇ ਗੋਆ ਦੇ ਏ.ਟੀ.ਐੱਸ. ਲਈ ਸਮਰੱਥਾ ਵਧਾਉਣ ਦੇ ਸਿਖਲਾਈ ਪ੍ਰੋਗਰਾਮਾਂ ਵਿਚ ਹਿੱਸਾ ਲਿਆ ਹੈ।
ਉਹਨਾਂ ਦੀ ਵਿਸ਼ਾਲ ਸੰਚਾਲਨ ਮਹਾਰਤ ਦਾ ਐਸਓਜੀ ਦੇ ਅਪ੍ਰੇਸ਼ਨ ਅਤੇ ਸਿਖਲਾਈ, ਪੰਜਾਬ ਦੀ ਕਰੈਕ-ਕਾਊਂਟਰ ਫੋਰਸ ਨੂੰ ਫਾਇਦਾ ਹੋਵੇਗਾ ਜੋ ਜਿਸ ਨੂੰ ਬਾਅਦ ਵਿਚ 2017 ਵਿਚ ਉਭਾਰਿਆ ਗਿਆ ਸੀ। ਐਸ.ਓ.ਜੀ ਦਾ ਮੁੱਖ ਉਦੇਸ਼ ਪਾਕਿਸਤਾਨ ਵੱਲੋਂ ਸਾਲ 2016 ਅਤੇ 2017 ਵਿਚ ਮਿੱਥ ਕੇ ਕੀਤੇ ਕਤਲੇਆਮ ਦੇ ਜ਼ਰੀਏ ਅੱਤਵਾਦ ਨੂੰ ਹੋਰ ਤੇਜ਼ ਕਰਨ ਦੀਆਂ ਕੋਸ਼ਿਸ਼ਾਂ ਦਾ ਮੁਕਾਬਲਾ ਕਰਨਾ ਹੈ ਜੋ ਰਾਜ ਵਿਚ ਸਖਤ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਭੰਗ ਕਰ ਰਹੇ ਸਨ।
ਬੁਲਾਰੇ ਨੇ ਅੱਗੇ ਕਿਹਾ ਕਿ ਗੌਤਮ ਗਾਂਗੁਲੀ ਵੱਲੋਂ ਬੰਧਕ ਪ੍ਰਸਥਿਤੀਆਂ ਨਾਲ ਨਜਿੱਠਣ ਤੋਂ ਇਲਾਵਾ ਅਪ੍ਰੇਸ਼ਨਾਂ ਅਤੇ ਛਾਪਿਆਂ ਦੀ ਅਗਵਾਈ ਕਰਨ ਦੀ ਉਮੀਦ ਕੀਤੀ ਜਾਂਦੀ ਹੈ ਉਹਨਾਂ ਨਾਲ ਏਡੀਜੀਪੀ ਐਸਓਜੀ ਐਂਡ ਆਪ੍ਰੇਸ਼ਨਜ਼ ਅਤੇ ਐਸਓਜੀ ਦੇ ਜਵਾਨ ਜੋ ਫੌਜ ਦੀ ਉੱਚ ਪੱਧਰੀ ਪੈਰਾ ਬਟਾਲੀਅਨਾਂ ਤੋਂ ਭਰਤੀ ਕੀਤੇ, ਚੁਣੇ ਗਏ ਹਨ ਅਤੇ ਨਾਲ ਹੀ ਨੌਜਵਾਨ, ਤੰਦਰੁਸਤ, ਮਜ਼ਬੂਤ ਅਤੇ ਸਖ਼ਤ ਪੰਜਾਬ ਪੁਲਿਸ ਦੇ ਕਰਮਚਾਰੀ ਸ਼ਾਮਲ ਹੋਣਗੇ। ਇਸ ਤੋਂ ਇਲਾਵਾ, ਬ੍ਰਿਗੇ. ਗਾਂਗੁਲੀ ਨੂੰ ਸਰਹੱਦ ਪਾਰੋਂ ਪੈਦਾ ਹੋਈਆਂ ਸਟੇਟ ਸਪਾਂਸਰਡ ਅੱਤਵਾਦ ਦੁਆਰਾ ਦਰਪੇਸ਼ ਵੱਖ-ਵੱਖ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਐਸਓਜੀ ਨੂੰ ਸਿਖਲਾਈ, ਲੈਸ ਅਤੇ ਸੇਧ ਦੇਣ ਦੀ ਜ਼ਿੰਮੇਵਾਰੀ ਸੌਂਪੀ ਜਾਵੇਗੀ।
ਬੁਲਾਰੇ ਨੇ ਅੱਗੇ ਦੱਸਿਆ ਕਿ ਨਵ-ਨਿਯੁਕਤ ਸੁਰੱਖਿਆ ਸਲਾਹਕਾਰ, ਸਟੇਟ ਆਰਮਡ ਪੁਲਿਸ ਬਟਾਲੀਅਨਾਂ, ਦੰਗਾ ਵਿਰੋਧੀ ਪੁਲਿਸ ਅਤੇ ਪੰਜਾਬ ਪੁਲਿਸ ਦੀਆਂ ਹੋਰ ਵਿਸ਼ੇਸ਼ ਯੂਨਿਟਾਂ ਦੀ ਸਿਖਲਾਈ ਵਿਚ ਵੀ ਸ਼ਾਮਲ ਹੋਣਗੇ। ਉਹ ਐਸ ਓ ਜੀ ਦੁਆਰਾ ਕਰਵਾਏ ਗਏ ਕਾਰਜਾਂ ਦੀ ਨਿਗਰਾਨੀ ਕਰਨਗੇ, ਰਾਜ ਪੁਲਿਸ ਦੇ ਬੰਬ ਡਿਸਪੋਜ਼ਲ ਅਤੇ ਕੇ 9 (ਕੈਨਾਈਨ) ਸਕੁਐਡਜ਼ ਦੀ ਵਿਆਪਕ ਅਤੇ ਗੁਣਾਤਮਕ ਸਿਖਲਾਈ ਦੇਣ ਤੋਂ ਇਲਾਵਾ ਹਥਿਆਰਾਂ ਅਤੇ ਉਪਕਰਣਾਂ ਦਾ ਆਧੁਨਿਕੀਕਰਨ ਕਰਨਗੇ।
ਜ਼ਿਕਰਯੋਗ ਹੈ ਕਿ ਪੰਜਾਬ ਕੈਬਨਿਟ ਨੇ ਸੋਮਵਾਰ ਨੂੰ ਹੋਈ ਆਪਣੀ ਮੀਟਿੰਗ ਵਿਚ ਬ੍ਰਿਗੇਡੀਅਰ ਗਾਂਗੁਲੀ ਨੂੰ ਮੁੜ-ਨਿਯੁਕਤ ਕਰਨ ਲਈ ਡੀਜੀਪੀ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਸੀ।


Share