ਬੌਰਿਸ ਜੌਹਨਸਨ ਦੇ ਭਾਰਤ ਦੌਰੇ ਲਈ ਤਿਆਰੀਆਂ ਜਾਰੀ- ਅਲੈਕਸ ਐਲਿਸ

393
Share

ਲੰਡਨ, 13 ਫਰਵਰੀ (ਪੰਜਾਬ ਮੇਲ)- ਭਾਰਤ ਵਿਚ ਨਿਯੁਕਤ ਬਰਤਾਨੀਆ ਦੇ ਹਾਈ ਕਮਿਸ਼ਨਰ ਅਲੈਕਸ ਐਲਿਸ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਦੀ ਭਾਰਤ ਫੇਰੀ ਲਈ ਤਿਆਰੀ ਕੀਤੀ ਜਾ ਰਹੀ ਹੈ | ਜੀ-7 ਅਤੇ ਕੋਪ-26 ਕਾਨਫਰੰਸਾਂ ਵਿਚ ਭਾਰਤ ਦਾ ਸਵਾਗਤ ਕਰਨਾ ਇਕ ਪਹਿਲ ਹੈ | ਯੂ.ਕੇ. ਨੇ ਪਿਛਲੇ ਮਹੀਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਸ਼ ਦੇ ਕੋਰਨਵਾਲ ਖੇਤਰ ਵਿਚ ਜੂਨ ‘ਚ ਹੋਣ ਵਾਲੇ ਜੀ -7 ਸੰਮੇਲਨ ਵਿਚ ਸ਼ਾਮਿਲ ਹੋਣ ਲਈ ਸੱਦਾ ਦਿੱਤਾ ਸੀ | ਸੰਮੇਲਨ ਤੋਂ ਪਹਿਲਾਂ ਬੌਰਿਸ ਜੌਹਨਸਨ ਦੇ ਭਾਰਤ ਦੀ ਯਾਤਰਾ ਦੀ ਉਮੀਦ ਕੀਤੀ ਜਾ ਰਹੀ ਹੈ | ਜੀ-7 ਵਿਚ ਬਿ੍ਟੇਨ, ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਪਾਨ, ਸੰਯੁਕਤ ਰਾਜ ਅਤੇ ਯੂਰਪੀਅਨ ਯੂਨੀਅਨ ਸ਼ਾਮਿਲ ਹਨ | 2020 ਦੀ ਸੰਯੁਕਤ ਰਾਸ਼ਟਰ ਜਲਵਾਯੂ ਪਰਿਵਰਤਨ ਕਾਨਫਰੰਸ (ਸੀ.ਓ.ਪੀ. 26) ਨਵੰਬਰ 2020 ਤੋਂ ਕੋਵਿਡ -19 ਕਾਰਨ ਨਹੀਂ ਹੋ ਸਕੀ ਸੀ, ਹੁਣ 1 ਨਵੰਬਰ ਤੋਂ 12 ਨਵੰਬਰ 2021 ਤੱਕ ਗਲਾਸਗੋ ‘ਚ ਹੋਏਗੀ |


Share