ਬੌਬੀ ਸਿੰਘ ਐਲਨ ਬਣੀ ਐਲਕ ਗਰੋਵ ਸਿਟੀ ਦੀ ਮੇਅਰ

735
Share

ਸੈਕਰਾਮੈਂਟੋ, 5 ਨਵੰਬਰ (ਪੰਜਾਬ ਮੇਲ)- ਬੌਬੀ ਸਿੰਘ ਐਲਨ ਐਲਕ ਗਰੋਵ ਸਿਟੀ ਤੋਂ ਮੇਅਰ ਦੀ ਚੋਣ ਜਿੱਤ ਗਈ ਹੈ। ਉਸ ਨੇ ਮੌਜੂਦਾ ਮੇਅਰ ਸਟੀਵ ਲੀ ਨੂੰ 5100 ਵੋਟਾਂ ਨਾਲ ਹਰਾਇਆ। ਬੌਬੀ ਸਿੰਘ ਐਲਨ ਨੇ ਕੁੱਲ 19358 ਵੋਟਾਂ ਹਾਸਲ ਕੀਤੀਆਂ, ਜਦਕਿ ਸਾਬਕਾ ਮੇਅਰ ਸਟੀਵ ਲੀ ਨੇ 14270 ਵੋਟਾਂ ਹਾਸਲ ਕੀਤੀਆਂ। ਬਰਾਇਨ ਪਾਸਟਰ 7140 ਵੋਟਾਂ ਲੈ ਕੇ ਤੀਜੇ ਸਥਾਨ ‘ਤੇ ਰਿਹਾ।
ਬੌਬੀ ਸਿੰਘ ਐਲਨ ਦੇ ਇੱਥੋਂ ਮੇਅਰ ਬਣਨ ‘ਤੇ ਪੰਜਾਬੀ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਹੈ। ਇਹ ਪਹਿਲੀ ਵਾਰ ਹੋਇਆ ਹੈ ਕਿ ਐਲਕ ਗਰੋਵ ਸਿਟੀ ‘ਚ ਕੋਈ ਪੰਜਾਬੀ ਮੇਅਰ ਚੁਣਿਆ ਗਿਆ ਹੈ। ਇਸ ਤੋਂ ਪਹਿਲਾਂ ਵੀ ਬੌਬੀ ਸਿੰਘ ਐਲਨ ਐਲਕ ਗਰੋਵ ਸਕੂਲ ਡਿਸਟ੍ਰਿਕਟ ਦੀ ਪ੍ਰਧਾਨ ਅਤੇ ਬੋਰਡ ਆਫ ਡਾਇਰੈਕਟਰ ਵੀ ਰਹਿ ਚੁੱਕੀ ਹੈ। ਉਸ ਦੌਰਾਨ ਵੀ ਬੌਬੀ ਸਿੰਘ ਐਲਨ ਨੇ ਸਿੱਖ ਭਾਈਚਾਰੇ ਲਈ ਕਾਫੀ ਚੰਗੇ ਕੰਮ ਕੀਤੇ ਸਨ।


Share