ਬੋਹੜ ਦੇ ਦਰੱਖਤ ਦੇ ਫ਼ਾਇਦੇ ਜਾਣ ਤੁਸੀਂ ਹੋ ਜਾਵੋਗੇ ਹੈਰਾਨ ,ਵੇਖੋ ਚਮਤਕਾਰੀ ਫਾਇਦੇ

87
Share

ਨਕੋਦਰ/ਮਹਿਤਪੁਰ, 10 ਜੂਨ (ਹਰਜਿੰਦਰ ਪਾਲ ਛਾਬੜਾ/ਪੰਜਾਬ ਮੇਲ)-ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਸਾਡੇ ਆਲੇ ਦੁਆਲੇ ਬਹੁਤ ਸਾਰੇ ਪੇੜ ਪੌਦੇ ਹਨ ਜੋ ਕਿ ਸਾਡੇ ਸਿਹਤ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਦੀ ਤਾਕਤ ਰੱਖਦੇ ਹਨ। ਇਨ੍ਹਾਂ ਵਿੱਚੋਂ ਇੱਕ ਦਰੱਖਤ ਜੋ ਕਿ ਬਹੁਤ ਹੀ ਮਹੱਤਵ ਪੂਰਨ ਮੰਨਿਆ ਜਾਂਦਾ ਹੈ, ਕਿਉਂਕਿ ਇਸ ਵਿੱਚ ਕੁਝ ਅਜਿਹੇ ਤੱਤ ਪਾਏ ਜਾਂਦੇ ਹਨ ਜੋ ਕਿ ਸਾਡੇ ਸਰੀਰ ਨੂੰ ਤਾਕਤ ਪਹੁੰਚਾਉਣ ਅਤੇ ਬਹੁਤ ਸਾਰੀਆਂ ਬੀਮਾਰੀਆਂ ਤੋਂ ਦੂਰ ਰੱਖਣ ਵਿੱਚ ਮਦਦਗਾਰ ਸਾਬਿਤ ਹੁੰਦੇ ਹਨ। ਇਸ ਦਰਖਤ ਦਾ ਨਾਮ ਬੋਹੜ ਜਾਂ ਬਰਗਦ ਹੈ। ਬੋਹੜ ਦੇ ਪੱਤਿਆਂ ਦਾ ਸੇਵਨ ਕਰਨ ਨਾਲ ਅਸੀਂ ਬਵਾਸੀਰ ਵਰਗੀ ਦਰਦਨਾਕ ਬਿਮਾਰੀ ਤੋਂ ਛੁਟਕਾਰਾ ਪਾ ਸਕਦੇ ਹਾਂ। ਇਸ ਦੇ ਪੱਤਿਆਂ ਵਿੱਚ ਕੁਝ ਅਜਿਹੇ ਤੱਤ ਪਾਏ ਜਾਂਦੇ ਹਨ

ਜੋ ਕਿ ਸਾਡੇ ਸਰੀਰ ਵਿੱਚ ਜਾ ਕੇ ਪੇਟ ਸੰਬੰਧੀ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰ ਦਿੰਦੇ ਹਨ, ਜਿਸ ਤੋਂ ਬਾਅਦ ਕੇ ਸਾਨੂੰ ਕਬਜ਼ ਵਰਗੀ ਭੈੜੀ ਸਮੱਸਿਆ ਨਹੀਂ ਹੁੰਦੀ ਅਤੇ ਬਵਾਸੀਰ ਵਰਗੀ ਸਮੱਸਿਆ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ। ਸੋ ਜੇਕਰ ਤੁਹਾਨੂੰ ਦੰਦਾਂ ਦੇ ਨਾਲ ਸੰਬੰਧਿਤ ਕੋਈ ਵੀ ਸਮੱਸਿਆ ਹੈ ਤਾਂ ਉਸ ਤੋਂ ਛੁਟਕਾਰਾ ਪਾਉਣ ਲਈ ਵੀ ਬੋਹਡ਼ ਦੇ ਦਰੱਖਤ ਦੀ ਜੜ੍ਹ ਬਹੁਤ ਹੀ ਫਾਇਦੇਮੰਦ ਮੰਨੀ ਜਾਂਦੀ ਹੈ। ਜੇਕਰ ਤੁਸੀਂ ਬੋਹਡ ਦੇ ਜੜ੍ਹ ਦੀ ਦਾਤਣ ਕਰਦੇ ਹੋ ਤਾਂ ਇਸ ਨਾਲ ਤੁਹਾਡੇ ਦੰਦ ਬਹੁਤ ਜ਼ਿਆਦਾ ਮਜ਼ਬੂਤ ਹੋ ਜਾਂਦੇ ਹਨ। ਇਸ ਤੋਂ ਇਲਾਵਾ ਜੇਕਰ ਤੁਹਾਡੇ ਮਸੂੜਿਆਂ ਵਿੱਚੋਂ ਖ਼ੂਨ ਆਉਦਾ ਹੈ ਜਾ ਕੇ ਫਿਰ ਤੁਹਾਨੂੰ ਦੰਦਾਂ ਵਿਚ ਹਮੇਸ਼ਾ ਦਰਦ ਰਹਿੰਦਾ ਹੈ ਤਾਂ ਇਸ ਸਮੱਸਿਆ ਨੂੰ ਖ਼ਤਮ ਕਰਨ ਦੇ ਲਈ ਤੁਸੀਂ ਬੋਹੜ ਦੀ ਦਾਤਣ ਕਰ ਸਕਦੇ ਹੋ।

ਸ਼ੂਗਰ ਦੇ ਮਰੀਜ਼ ਬੀ ਬੋਹੜ ਦੇ ਪੱਤਿਆਂ ਦਾ ਇਸਤੇਮਾਲ ਕਰ ਸਕਦੇ ਹਨ ਕਿਉਂਕਿ ਇਸ ਚ ਅਜਿਹੇ ਤੱਤ ਹੁੰਦੇ ਹਨ ਜੋ ਕਿ ਸਾਡੇ ਸਰੀਰ ਦੀ ਸ਼ੂਗਰ ਦੀ ਮਾਤਰਾ ਨੂੰ ਕੰਟਰੋਲ ਵਿੱਚ ਕਰਨ ਵਿੱਚ ਮਦਦਗਾਰ ਸਾਬਿਤ ਹੁੰਦੇ ਹਨ ਬੋਹੜ ਦੇ ਫਲ ਨੂੰ ਸਿੱਧੇ ਰੂਪ ਵਿਚ ਵੀ ਖਾਧਾ ਜਾ ਸਕਦਾ ਹੈ।


Share