ਬੋਲਡਰ, ਕੋਲੋਰਾਡੋ ਨੇੜੇ ਅਚਾਨਕ ਲੱਗੀ ਅੱਗ ਕਾਰਨ ਲੋਕਾਂ ਨੂੰ ਘਰਾਂ ਵਿਚੋਂ ਨਿਕਲ ਜਾਣ ਦੀ ਦਿੱਤੀ ਚਿਤਾਵਨੀ

216
ਬੋਲਡਰ ,ਕੋਲੋਰਾਡੋ ਨੇੜ ਲੱਗੀ  ਅੱਗ ਦਾ ਇਕ ਦ੍ਰਿਸ਼
Share

ਸੈਕਰਾਮੈਂਟੋ,  28 ਮਾਰਚ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਬੋਲਡਰ, ਕੋਲੋਰਾਡੋ ਨੇੜੇ ਜੰਗਲ ਨੂੰ ਲੱਗੀ ਅਚਾਨਕ ਅੱਗ ਉਪਰੰਤ ਉਥੇ ਰਹਿੰਦੇ ਤਕਰੀਬਨ 20000 ਲੋਕਾਂ ਨੂੰ ਘਰਾਂ ਵਿਚੋਂ ਨਿਕਲ ਜਾਣ ਲਈ ਕਿਹਾ ਗਿਆ ਹੈ। ਐਮਰਜੰਸੀ ਮੈਨਜਮੈਂਟ ਬੋਲਡਰ ਦਫਤਰ ਅਨੁਸਾਰ 8000 ਘਰਾਂ ਨੂੰ ਖਾਲੀ ਕਰਵਾਇਆ ਗਿਆ ਹੈ। ਅਧਿਕਾਰੀਆਂ ਅਨੁਸਾਰ ਅੱਗ ਸ਼ਨਿਚਰਵਾਰ ਬਾਅਦ ਦੁਪਿਹਰ ਲੱਗੀ ਸੀ ਪਰੰਤੂ ਉਸ ਉਪਰ ਕਾਬੂ ਨਹੀਂ ਪਾਇਆ ਜਾ ਸਕਿਆ ਜੋ ਅੱਗੇ ਫੈਲ ਗਈ। ਅੱਗ ਨਾਲ ਪ੍ਰਭਾਵਿਤ ਖੇਤਰ ਵਿਚਲੀਆਂ ਸੜਕਾਂ  ਤੇ ਰਾਸ਼ਟਰੀ ਮਾਰਗ ਬੰਦ ਕਰ ਦਿੱਤੇ ਗਏ ਹਨ। ਗਵਰਨਰ ਜਰਡ ਪੋਲਿਸ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਅੱਗ ਉਪਰ ਕਾਬੂ ਪਾਉਣ ਲਈ ਅੱਗ ਬੁਝਾਉਣ  ਵਾਲੇ ਜਹਾਜ਼ਾਂ ਤੇ ਹੈਲੀਕਾਪਟਰਾਂ ਦੀ ਮੱਦਦ ਲਈ  ਗਈ ਹੈ। ਈਸਟ ਬੋਲਡਰ ਕਮਿਊਨਿਟੀ ਸੈਂਟਰ ਨੂੰ ਪ੍ਰਭਾਵਿਤ  ਲੋਕਾਂ ਦੇ ਠਹਿਰਣ ਲਈ ਵਰਤਿਆ ਜਾ ਰਿਹਾ ਹੈ ਜਿਥੇ ਦਿਮਾਗੀ ਸਿਹਤ ਮਾਹਿਰਾਂ ਨੂੰ ਤਾਇਨਾਤ ਕੀਤਾ ਗਿਆ ਹੈ ਤਾਂ ਜੋ ਉਹ ਪ੍ਰੇਸ਼ਾਨ ਹੋਏ ਲੋਕਾਂ ਦੀ ਮੱਦਦ ਕਰ ਸਕਣ।


Share