ਬੋਰਿਸ ਜੌਹਨਸਨ ‘ਤੇ ਲੱਗੇ ਕਰੋਨਾ ਨਿਯਮਾਂ ਦੀ ਉਲੰਘਣਾ ਦੇ ਨਵੇਂ ਦੋਸ਼

157
Share

ਲੰਡਨ, 25 ਮਈ (ਪੰਜਾਬ ਮੇਲ)- ਕਰੋਨਾਵਾਇਰਸ ਦੇ ਮੱਦੇਨਜ਼ਰ ਲਾਏ ਗਏ ਲੌਕਡਾਊਨ ਦੇ ਨਿਯਮਾਂ ਦੀ ਉਲੰਘਣਾ ਕਰਕੇ ਡਾਊਨਿੰਗ ਸਟਰੀਟ ‘ਚ ਗ਼ੈਰਕਾਨੂੰਨੀ ਢੰਗ ਨਾਲ ਇਕੱਠ ਕਰਨ ਦੇ ਮਾਮਲੇ ‘ਚ ਬਰਤਾਨਵੀ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ‘ਤੇ ਨਵੇਂ ਦੋਸ਼ ਲੱਗੇ ਹਨ। ਇਹ ਦੋਸ਼ ਉਨ੍ਹਾਂ ਦੀ ਨਵੀਂ ਤਸਵੀਰ ਸਾਹਮਣੇ ਆਉਣ ਮਗਰੋਂ ਲੱਗੇ ਹਨ ਜਿਸ ਵਿਚ ਉਹ ਹੱਥ ‘ਚ ਜਾਮ ਫੜੀ ਦਿਖਾਈ ਦੇ ਰਹੇ ਹਨ। ਇਹ ਤਸਵੀਰ ਆਈਟੀਵੀ ਨਿਊਜ਼ ਚੈਨਲ ਨੇ ਜਾਰੀ ਕੀਤੀ ਹੈ। 13 ਨਵੰਬਰ 2020 ਦੀ ਇਸ ਤਸਵੀਰ ‘ਚ ਜੌਹਨਸਨ ਇੱਕ ਪਾਰਟੀ ਵਿੱਚ ਦਿਖਾਈ ਦੇ ਰਹੇ ਹਨ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਸ ਮਾਮਲੇ ‘ਚ ਸਕਾਟਲੈਂਡ ਯਾਰਡ ਨੇ ਇੱਕ ਵਿਅਕਤੀ ਨੂੰ ਜੁਰਮਾਨਾ ਵੀ ਕੀਤਾ ਸੀ। ਵਿਰੋਧੀ ਧਿਰਾਂ ‘ਚ ਸ਼ਾਮਲ ਲੰਡਨ ਦੇ ਮੇਅਰ ਸਾਦਿਕ ਖਾਨ ਨੇ ਮੈਟਰੋਪੋਲਿਟਨ ਪੁਲੀਸ ਨੂੰ ਸਵਾਲ ਕੀਤਾ ਕਿ ਬਰਤਾਨਵੀ ਪ੍ਰਧਾਨ ਮੰਤਰੀ ਨੂੰ ਦੂਜੀ ਵਾਰ ਜੁਰਮਾਨਾ ਕਿਉਂ ਨਹੀਂ ਕੀਤਾ ਗਿਆ।


Share