ਬੋਰਿਸ ਜੌਨਸਨ 21 ਨੂੰ ਅਹਿਮਦਾਬਾਦ ਪੁੱਜਣਗੇ

237
Share

ਲੰਡਨ, 17 ਅਪ੍ਰੈਲ (ਪੰਜਾਬ ਮੇਲ)-  ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਅਗਲੇ ਹਫ਼ਤੇ ਭਾਰਤ ਦੇ ਦੋ ਦਿਨਾਂ ਦੌਰੇ ‘ਤੇ ਅਹਿਮਦਾਬਾਦ ਜਾਣਗੇ। ਇਸ ਨਾਲ ਉਹ ਗੁਜਰਾਤ ਦਾ ਦੌਰਾ ਕਰਨ ਵਾਲੇ ਪਹਿਲੇ ਬਰਤਾਨਵੀ ਪ੍ਰਧਾਨ ਮੰਤਰੀ ਹੋਣਗੇ। ਸੂਤਰਾਂ ਦੇ ਅਨੁਸਾਰ ਜੌਹਨਸਨ ਆਪਣੀ ਭਾਰਤ ਫੇਰੀ ਦੌਰਾਨ ਆਪਣੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਨਾਲ ਵਿਸਥਾਰ ਨਾਲ ਗੱਲਬਾਤ ਕਰਨਗੇ। ਜੌਨਸਨ ਦੀ ਪਹਿਲੀ ਭਾਰਤ ਯਾਤਰਾ 21 ਅਪਰੈਲ ਨੂੰ ਗੁਜਰਾਤ ਦੇ ਅਹਿਮਦਾਬਾਦ ਤੋਂ ਸ਼ੁਰੂ ਹੋਵੇਗੀ, ਜੋ ਪ੍ਰਧਾਨ ਮੰਤਰੀ ਮੋਦੀ ਦਾ ਗ੍ਰਹਿ ਰਾਜ ਹੈ। ਇਸ ਦੌਰਾਨ ਦੋਵਾਂ ਮੁਲਕਾਂ ਦੇ ਪ੍ਰਮੁੱਖ ਉਦਯੋਗਾਂ ਵਿੱਚ ਨਿਵੇਸ਼ ਦੇ ਐਲਾਨ ਹੋਣਗੇ। ਜੌਹਨਸਨ ਫਿਰ 22 ਅਪਰੈਲ ਨੂੰ ਸ੍ਰੀ ਮੋਦੀ ਨੂੰ ਮਿਲਣ ਲਈ ਦਿੱਲੀ ਲਈ ਰਵਾਨਾ ਹੋਣਗੇ, ਜਿੱਥੇ ਦੋਵੇਂ ਨੇਤਾ ਭਾਰਤ-ਯੂਕੇ ਦਰਮਿਆਨ ਰਣਨੀਤਕ ਰੱਖਿਆ, ਕੂਟਨੀਤਕ ਅਤੇ ਆਰਥਿਕ ਸਾਂਝੇਦਾਰੀ ‘ਤੇ ਡੂੰਘਾਈ ਨਾਲ ਗੱਲਬਾਤ ਕਰਨਗੇ।


Share