ਬੈਕ ਟੂ ਨਿਊਜ਼ੀਲੈਂਡ ਫਲਾਈਟ-ਗੱਲ ਪਹੁੰਚੀ ਟਿਕਟਾਂ ‘ਤੇ

812
Share

ਸੇਫ ਟ੍ਰੈਵਲ ਨੇ ਛਾਂਟਿਆ ਸਰਵੇ, ਯੋਗ ਯਾਤਰੀਆਂ ਦੀ ਕੀਤੀ ਪਹਿਚਾਣ ਹੁਣ ਏਅਰ ਇੰਡੀਆ ਟਿਕਟਾਂ ਲਈ ਭੇਜੇਗੀ ਈਮੇਲ ਇਨਵੀਟੇਸ਼ਨ
ਔਕਲੈਂਡ, 28 ਮਈ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)- ਦਿੱਲੀ ਤੋਂ ਔਕਲੈਂਡ 4 ਜੂਨ ਨੂੰ ਚੱਲਣ ਵਾਲੀ ਏਅਰ ਇੰਡੀਆ ਦੀ ਫਲਾਈਟ ਦੇ ਵਿਚ ਕਿਹੜੇ ਯੋਗ ਯਾਤਰੀ ਸਫਰ ਕਰਕੇ ਵਾਪਿਸ ਨਿਊਜ਼ੀਲੈਂਡ ਪਹੁੰਚ ਸਕਦੇ ਹਨ, ਦੇ ਲਈ ਸੇਫ ਟ੍ਰੈਵਲ ਵੱਲੋਂ ਕੀਤਾ ਗਿਆ ਸਰਵੇ ਹੁਣ ਅਧਿਕਾਰੀਆਂ ਵੱਲੋਂ ਛਾਂਟ ਲਿਆ ਗਿਆ ਹੈ। ਯੋਗ ਯਾਤਰੀਆਂ ਦੀ ਪਹਿਚਾਣ ਕਰ ਲਈ ਗਈ ਹੈ। ਇਸ ਸਬੰਧੀ ਸਰਵੇ ਦੇ ਵਿਚ ਭਾਗ ਲੈਣ ਵਾਲਿਆਂ ਨੂੰ ਸੂਚਿਤ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਜਿਹੜੇ ਲੋਕਾਂ ਨੂੰ ਇਸ ਸਬੰਧੀ ਸੂਚਿਤ ਕਰ ਦਿੱਤਾ ਗਿਆ ਹੈ ਹੁਣ ਉਨ੍ਹਾਂ ਨੂੰ ਏਅਰ ਇੰਡੀਆ ਵੱਲੋਂ ਟਿਕਟਾਂ ਦੀ ਖਰੀਦ ਲਈ ਈਮੇਲ ਇਨਵੀਟੇਸ਼ਨ ਭੇਜੀ ਜਾਵੇਗੀ। 23 ਮਈ ਨੂੰ ਬਹੁਤ ਸਾਰਿਆਂ ਨੇ ਟਿਕਟਾਂ ਖਰੀਦ ਲਈਆਂ ਸਨ ਜਦੋਂ ਏਅਰ ਇੰਡੀਆ ਨੇ ਥੋੜ੍ਹੇ ਸਮੇਂ ਲਈ ਟਿਕਟਾਂ ਦੀ ਬੁਕਿੰਗ ਖੋਲ੍ਹੀ ਸੀ। ਇਹ ਟਿਕਟਾਂ ਅਜੇ ਵੀ ਵੈਲਿਡ ਹਨ ਬਸ਼ਰਤੇ ਕਿ ਤੁਹਾਡਾ ਨੰਬਰ ਯੋਗ ਸੂਚੀ ਦੇ ਵਿਚ ਆ ਜਾਵੇ। ਇਹ ਫਲਾਈਟ ਹੁਣ 7 ਜੂਨ ਨੂੰ ਦਿੱਲੀ ਤੋਂ ਔਕਲੈਂਡ ਜਾਵੇਗੀ ਇਸ ਸਬੰਧੀ ਨਿਊਜ਼ੀਲੈਂਡ ਤੋਂ ਜਾਣ ਵਾਲੇ ਯਾਤਰੀਆਂ ਦੀ ਲਿਸਟ ਵੀ ਅਜੇ ਜਾਰੀ ਹੋਣ ਵਾਲੀ ਹੈ।


Share