ਬੈਂਸ ਦੀ ਪੁਸਤਕ ‘ਜਾਣਾ ਏ ਉਸ ਪਾਰ’ ਬਲਜਿੰਦਰ ਮਾਨ ਵਲੋਂ ਜਾਰੀ

175
ਜਸਵੰਤ ਕੌਰ ਬੈਂਸ ਦੁਆਰਾ ਸੰਪਾਦਿਤ ਪੁਸਤਕ ‘ਜਾਣਾ ਏ ਉਸ ਪਾਰ’ ਜਾਰੀ ਕਰਦੇ ਹੋਏ ਸ਼੍ਰੋਮਣੀ ਬਾਲ ਸਾਹਿਤਕਾਰ ਬਲਜਿੰਦਰ ਮਾਨ, ਬੱਗਾ ਸਿੰਘ ਆਰਟਿਸਟ, ਅਵਤਾਰ ਸਿੰਘ ਤਾਰੀ, ਸਤਵੰਤ ਕੌਰ ਸਹੋਤਾ, ਕੁਲਦੀਪ ਕੌਰ ਬੈਂਸ ਅਤੇ ਪਿ੍ਰੰ. ਮਨਜੀਤ ਕੌਰ ਆਦਿ।
Share

ਮਾਹਿਲਪੁਰ, 26 ਜੂਨ (ਪੰਜਾਬ ਮੇਲ)- ਇੰਗਲੈਂਡ ਦੇ ਸ਼ਹਿਰ ਲਿਸਟਰ ’ਚ ਵਸਦੀ ਉੱਘੀ ਕਵਿਤਰੀ ਜਸਵੰਤ ਕੌਰ ਬੈਂਸ ਵਲੋਂ ਸੰਪਾਦਿਤ ਕਹਾਣੀ ਅਤੇ ਲੇਖ ਸੰਗ੍ਰਹਿ ਸ਼੍ਰੋਮਣੀ ਬਾਲ ਸਾਹਿਤਕਾਰ ਬਲਜਿੰਦਰ ਮਾਨ ਵਲੋਂ ਕਰੂੰਬਲਾਂ ਭਵਨ ਮਾਹਿਲਪੁਰ ’ਚ ਜਾਰੀ ਕੀਤਾ ਗਿਆ। ਉਨ੍ਹਾਂ ਆਪਣੇ ਸੰਬੋਧਨ ’ਚ ਕਿਹਾ ਕਿ ਬੈਂਸ ਨੇ ਜਿੱਥੇ ਖੁਦ ਪੰਜ ਕਾਵਿ ਪੁਸਤਕਾਂ ਦੀ ਸਿਰਜਣਾ ਕੀਤੀ ਹੈ, ਉਥੇ ਨਵੇਂ ਤੇ ਪ੍ਰੋੜ ਲੇਖਕਾਂ ਨੂੰ ਇਸ ਪੁਸਤਕ ਰਾਹੀਂ ਇਕ ਮੰੰਚ ’ਤੇ ਇਕੱਠਾ ਕਰ ਦਿੱਤਾ ਹੈ। ਇਸ ਪੁਸਤਕ ’ਚ ਅਠਾਰਾਂ ਕਹਾਣੀਆਂ ਅਤੇ ਅਠਾਰਾਂ ਲੇਖ ਕੋਰੋਨਾ ਕਾਲ ਦੀ ਦਾਸਤਾਨ ਦੇ ਭਿੰਨ-ਭਿੰਨ ਪਹਿਲੂਆਂ ’ਤੇ ਝਾਤ ਪੁਆਉਂਦੇ ਹਨ। ਪੁਸਤਕ ਰਿਲੀਜ਼ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਸਾਬਕਾ ਸਿੱਖਿਆ ਅਧਿਕਾਰੀ ਬੱਗਾ ਸਿੰਘ ਆਰਟਿਸਟ, ਕੁਲਦੀਪ ਕੌਰ ਬੈਂਸ, ਸਤਵੰਤ ਕੌਰ ਸਹੋਤਾ ਅਤੇ ਪਿ੍ਰੰ. ਮਨਜੀਤ ਕੌਰ ਨੇ ਕਿਹਾ ਕਿ ਇਸ ਪੁਸਤਕ ਦੇ ਸੰਪਾਦਨ ਕਾਰਜਾਂ ’ਚ ਜੱਸੀ ਮਾਨ, ਆਰ.ਕੇ. ਰਾਣੀ, ਰਾਜਪ੍ਰੀਤ ਕੌਰ, ਮਨਵਿੰਦਰ ਧਾਲੀਵਾਲ ਅਤੇ ਸੁਖਵੰਤ ਕੌਰ ਗਰੇਵਾਲ ਨੇ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਨਵੇਂ ਲਿਖਾਰੀਆਂ ਲਈ ਇਕ ਮੰਚ ਤਿਆਰ ਕਰ ਦਿੱਤਾ ਹੈ, ਜਿਸਦਾ ਲਾਭ ਲੈ ਕੇ ਉਹ ਹੋਰ ਉੱਚੀਆਂ ਉਡਾਰੀਆਂ ਮਾਰ ਸਕਦੇ ਹਨ। ਸੁਰ ਸੰਗਮ ਵਿੱਦਿਅਕ ਟਰੱਸਟ ਮਾਹਿਲਪੁਰ ਵਲੋਂ ਇਸ ਪੁਸਤਕ ਰਿਲੀਜ਼ ਸਮਾਰੋਹ ਦਾ ਆਯੋਜਨ ਕਰੂੰਬਲਾਂ ਭਵਨ ’ਚ ਕੀਤਾ ਗਿਆ।
ਇਸ ਮੌਕੇ ਗਾਇਕ ਤੇ ਗੀਤਕਾਰ ਪੰਮੀ ਖੁਸ਼ਹਾਲਪੁਰੀ, ਸੁਖਮਨ ਸਿੰਘ, ਰਜਮੀਤ ਕੌਰ ਨੇ ਆਪਣੀਆਂ ਕਲਾਤਮਿਕ ਵੰਨਗੀਆਂ ਨਾਲ ਖੂਬ ਰੌਣਕਾਂ ਲਾਈਆਂ। ਇਸ ਸਮਾਰੋਹ ’ਚ ਚੈਂਚਲ ਸਿੰਘ ਬੈਂਸ, ਕੋਚ ਅਵਤਾਰ ਸਿੰਘ ਤਾਰੀ, ਯਾਦਵਿੰਦਰ ਸਿੰਘ, ਸਰਬਜੀਤ ਕੌਰ, ਨਿਧੀ ਅਮਨ ਸਹੋਤਾ, ਰਜਨੀ ਦੇਵੀ, ਰਵਨੀਤ ਕੌਰ, ਹਰਮਨਪ੍ਰੀਤ ਕੌਰ ਸਮੇਤ ਇਲਾਕੇ ਦੇ ਸਾਹਿਤਕਾਰ ਅਤੇ ਸਾਹਿਤ ਪ੍ਰੇਮੀ ਸ਼ਾਮਲ ਹੋਏ। ਸਭ ਦਾ ਧੰਨਵਾਦ ਕਰਦਿਆਂ ਹਰਵੀਰ ਮਾਨ ਨੇ ਕਿਹਾ ਕਿ ਸਾਨੂੰ ਮਿਆਰੀ ਪੁਸਤਕਾਂ ਨੂੰ ਆਪਣੀਆਂ ਸਾਥੀ ਬਨਾਉਣਾ ਚਾਹੀਦਾ ਹੈ।

Share