ਬੈਂਗਲੁਰੂ ‘ਚ 27 ਸਾਲਾ ਮਹਿਲਾ ਨੂੰ ਕੁਝ ਮਹੀਨੇ ਬਾਅਦ ਫਿਰ ਤੋਂ ਹੋਇਆ ਕੋਰੋਨਾ

674

ਬੈਂਗਲੁਰੂ, 7 ਸਤੰਬਰ (ਪੰਜਾਬ ਮੇਲ)- ਇਕ ਪਾਸੇ ਜਿੱਥੇ ਕੋਰੋਨਾ ਨਾਲ ਮਰੀਜ਼ ਠੀਕ ਹੋ ਰਹੇ ਹਨ, ਉਥੇ ਹੀ ਇਸ ਖਤਰਨਾਕ ਵਾਇਰਸ ਨਾਲ ਮਰੀਜ਼ਾਂ ਦੇ ਦੁਬਾਰਾ ਇਨਫੈਕਿਟਡ ਹੋਣ ਦਾ ਖਤਰਾ ਵੀ ਵੱਧ ਰਿਹਾ ਹੈ। ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਵਿਚ ਇਕ 27 ਸਾਲਾ ਮਹਿਲਾ ਨੇ ਕੋਰੋਨਾ ਵਾਇਰਸ ਨਾਲ ਜੰਗ ਜਿੱਤ ਲਈ ਸੀ, ਪਰ ਕੁਝ ਮਹੀਨੇ ਬਾਅਦ ਫਿਰ ਤੋਂ ਉਸ ਦੀ ਰਿਪੋਰਟ ਪਾਜ਼ੇਟਿਵ ਆ ਗਈ। ਅਜਿਹੇ ਵਿਚ ਕਰਨਾਟਕ ਵਿਚ ਸਥਿਤੀ ਨੂੰ ਕੰਟਰੋਲ ਕਰਨ ਲਈ ਸਿਹਤ ਮੰਤਰੀ ਡਾ. ਸੁਧਾਕਰ ਨੇ ਮਾਹਰਾਂ ਦੀ ਟੀਮ ਨਾਲ ਮੀਟਿੰਗ ਬੁਲਾਈ ਹੈ।