ਬੈਂਕ ਆਫ ਕੈਨੇਡਾ ਨੇ ਆਪਣੀ ਮੁੱਖ ਵਿਆਜ ਦਰ ਇਕ ਪ੍ਰਤੀਸ਼ਤ ਵਧਾਈ

278
Share

ਪਿਛਲੇ 20 ਸਾਲਾਂ ਦੌਰਾਨ ਕੀਤਾ ਗਿਆ ਸਭ ਤੋਂ ਵੱਡਾ ਵਾਧਾ
ਸਰੀ, 17 ਅਪ੍ਰੈਲ (ਹਰਦਮ ਮਾਨ/ਪੰਜਾਬ ਮੇਲ)- ਬੈਂਕ ਆਫ ਕੈਨੇਡਾ ਨੇ ਆਪਣੀ ਮੁੱਖ ਵਿਆਜ ਦਰ ਵਿਚ ਇਕ ਪ੍ਰਤੀਸ਼ਤ ਦਾ ਵਾਧਾ ਕੀਤਾ ਹੈ। ਬੁੱਧਵਾਰ ਨੂੰ ਬੈਂਕ ਵੱਲੋਂ ਕੀਤੇ ਇਸ ਐਲਾਨ ਅਨੁਸਾਰ ਕੇਂਦਰੀ ਬੈਂਕ ਬੈਂਚਮਾਰਕ ਦਰ ਨੂੰ 0.5 ਪ੍ਰਤੀਸ਼ਤ ਵਧਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਹ ਵਾਧਾ ਪਿਛਲੇ 20 ਸਾਲਾਂ ਦੌਰਾਨ ਕੀਤਾ ਗਿਆ ਸਭ ਤੋਂ ਵੱਡਾ ਵਾਧਾ ਹੈ।
ਬੈਂਕ ਨੇ ਇੱਕ ਨਿਊਜ਼ ਰੀਲੀਜ਼ ਵਿੱਚ ਕਿਹਾ ਹੈ ਕਿ ਤੇਲ, ਕੁਦਰਤੀ ਗੈਸ ਅਤੇ ਹੋਰ ਵਸਤੂਆਂ ਦੀਆਂ ਕੀਮਤਾਂ ਵਿੱਚ ਵਾਧਾ ਸੰਸਾਰ ਭਰ ਵਿੱਚ ਮਹਿੰਗਾਈ ਵਧਾ ਰਿਹਾ ਹੈ। ਯੁੱਧ ਦੇ ਨਤੀਜੇ ਵਜੋਂ ਸਪਲਾਈ ਵਿੱਚ ਰੁਕਾਵਟਾਂ ਵੀ ਪੈ ਰਹੀਆਂ ਅਤੇ ਇਹ ਰੁਕਾਵਟਾਂ ਗਤੀਵਿਧੀਆਂ ‘ਤੇ ਆਰਥਿਕ ਬੋਝ ਪਾ ਰਹੀਆਂ ਹਨ।
ਕੇਂਦਰੀ ਬੈਂਕ ਅਨੁਸਾਰ ਜਿਉਂ ਜਿਉਂ ਕੈਨੇਡਾ ਦੀ ਆਰਥਿਕਤਾ ਮਹਾਂਮਾਰੀ ਤੋਂ ਪਹਿਲਾਂ ਵਾਲੀ ਸਥਿਤੀ ਵੱਲ ਆ ਰਹੀ ਹੈ ਤਿਉਂ ਤਿਉਂ ਮੰਗ ਵਿਚ ਵਾਧਾ ਹੋ ਰਿਹਾ ਹੈ। ਬੈਂਕ ਦਾ ਇਹ ਵੀ ਕਹਿਣਾ ਹੈ ਕਿ ਮੁਦਰਾਸਫੀਤੀ ਟੀਚੇ ਨੂੰ ਕੰਟਰੋਲ ਵਿਚ ਰੱਖਣ ਲਈ ਬੈਂਕ ਨੂੰ ਵਿਆਜ ਦਰਾਂ ਵਿਚ ਹੋਰ ਵਾਧਾ ਕਰਨ ਦੀ ਜ਼ਰੂਰਤ ਪਵੇਗੀ।
ਜ਼ਿਕਰਯੋਗ ਹੈ ਕਿ ਫਰਵਰੀ ਵਿੱਚ ਕੈਨੈਡਾ ਵਿਚ ਮਹਿੰਗਾਈ ਦਰ 5.7% ਦੇ ਨਵੇਂ ਰਿਕਾਰਡ ਪੱਧਰ ‘ਤੇ ਪਹੁੰਚ ਗਈ, ਜੋ ਅਗਸਤ 1991 ਤੋਂ ਬਾਅਦ ਸਭ ਤੋਂ ਵੱਡਾ ਵਾਧਾ ਹੈ। ਕੈਨੇਡਾ ਵਿਚ ਦਿਨ ਬ ਦਿਨ ਰਹਿਣ-ਸਹਿਣ ਦੀ ਲਾਗਤ ਲਗਾਤਾਰ ਵਧ ਰਹੀ ਹੈ ਅਤੇ ਗੈਸ, ਕਰਿਆਨੇ ਅਤੇ ਘਰਾਂ ਦੀਆਂ ਕਿਸ਼ਤਾਂ ਲਈ ਭੁਗਤਾਨ ਦੇ ਬੋਝ ਨੇ ਆਮ ਲੋਕਾਂ ਦਾ ਲੱਕ ਤੋੜ ਦਿੱਤਾ ਹੈ।


Share