ਬੈਂਕਾਂ ਵੱਲੋਂ ਗਰੀਬ ਖਾਤਾਧਾਰਕਾਂ ਤੋਂ ਕੀਤੀ ਜਾ ਰਹੀ ਹੈ ਨਾਜਾਇਜ਼ ਵਸੂਲੀ!

104
Share

ਮਹੀਨੇ ’ਚ ਚਾਰ ਵਾਰ ਤੋਂ ਵੱਧ ਪੈਸੇ ਕਢਵਾਉਣ ’ਤੇ ਹਰ ਵਾਰ ਦੇਣੇ ਪੈ ਰਹੇ ਹਨ 17.70 ਰੁਪਏ
ਨਵੀਂ ਦਿੱਲੀ, 11 ਅਪ੍ਰੈਲ (ਪੰਜਾਬ ਮੇਲ)- ਦੇਸ਼ ਦੇ ਕਈ ਬੈਂਕ ਖਾਸ ਕਰ ਕੇ ਸਟੇਟ ਬੈਂਕ ਆਫ ਇੰਡੀਆ ਵਲੋਂ ਜ਼ੀਰੋ ਬੈਂਲੈਂਸ ਜਾਂ ਬੇਸਿਕ ਸੇਵਿੰਗਜ਼ ਬੈਂਕ ਡਿਪਾਜ਼ਿਟ ਅਕਾਊਂਟਸ (ਬੀ.ਐੱਸ.ਬੀ.ਡੀ.ਏ.) ਵਾਲੇ ਗਰੀਬ ਖਾਤਾਧਾਰਕਾਂ ਕੋਲੋਂ ਕਈ ਸੇਵਾਵਾਂ ਦੀ ਵਾਧੂ ਵਸੂਲੀ ਕੀਤੀ ਜਾ ਰਹੀ ਹੈ। ਇਹ ਖੁਲਾਸਾ ਆਈ.ਆਈ.ਟੀ.-ਬੰਬੇ ਵਲੋਂ ਕੀਤੀ ਖੋਜ ਤੋਂ ਸਾਹਮਣੇ ਆਇਆ ਹੈ। ਇਹ ਵੀ ਸਾਹਮਣੇ ਆਇਆ ਕਿ ਐੱਸ.ਬੀ.ਆਈ. ਵਲੋਂ ਮਹੀਨੇ ਵਿਚ ਚਾਰ ਵਾਰ ਤੋਂ ਵੱਧ ਲੈਣ-ਦੇਣ ਕਰਨ ’ਤੇ ਹਰ ਵਾਰ 17.70 ਰੁਪਏ ਵਸੂਲੇ ਜਾਂਦੇ ਹਨ, ਜੋ ਜਾਇਜ਼ ਨਹੀਂ ਹਨ। ਐੱਸ.ਬੀ.ਆਈ. ਵਲੋਂ 12 ਕਰੋੜ ਬੀਐਬੀਡੀਏ ਖਾਤਾਧਾਰਕਾਂ ਕੋਲੋਂ ਸਾਲ 2015-20 ’ਚ ਇਨ੍ਹਾਂ ਸੇਵਾਵਾਂ ਦੀ 300 ਕਰੋੜ ਦੇ ਕਰੀਬ ਵਸੂਲੀ ਕੀਤੀ ਗਈ, ਜਦਕਿ ਦੇਸ਼ ਦੇ ਦੂਜੇ ਵੱਡੇ ਬੈਂਕ ਪੰਜਾਬ ਨੈਸ਼ਨਲ ਬੈਂਕ ਵਲੋਂ ਉਕਤ ਸਮੇਂ ’ਚ 9.9 ਕਰੋੜ ਖਾਤਾਧਾਰਕਾਂ ਕੋਲੋਂ 3.9 ਕਰੋੜ ਰੁਪਏ ਵਸੂਲੇ ਗਏ। ਇਹ ਰਿਜ਼ਰਵ ਬੈਂਕ ਆਫ ਇੰਡੀਆ ਦੇ ਨਿਰਦੇਸ਼ਾਂ ਨੂੰ ਤਰੀਕੇ ਨਾਲ ਨਜ਼ਰਅੰਦਾਜ਼ ਕਰਕੇ ਕੀਤਾ ਜਾ ਰਿਹਾ ਹੈ। ਇਸ ਨਾਜਾਇਜ਼ ਵਸੂਲੀ ਵਿਚ ਸਟੇਟ ਬੈਂਕ ਆਫ ਇੰਡੀਆ ਸਭ ਤੋਂ ਉਪਰ ਹੈ।

Share