ਬੈਂਕਾਂ ਦੇ ਨਿੱਜੀਕਰਨ ਖਿਲਾਫ ਸਰਕਾਰੀ ਬੈਂਕਾਂ ਵੱਲੋਂ 2 ਦਿਨ ਦੀ ਹੜਤਾਲ ਦਾ ਸੱਦਾ

525
Share

-13, 14, 15 ਤੇ 16 ਮਾਰਚ ਨੂੰ ਸਰਕਾਰੀ ਬੈਂਕ ਬੰਦ ਰਹਿਣਗੇ
ਚੰਡੀਗੜ੍ਹ, 12 ਮਾਰਚ (ਪੰਜਾਬ ਮੇਲ)- ਦੇਸ਼ ’ਚ ਬੈਂਕਿੰਗ ਸੇਵਾਵਾਂ ਸ਼ਨਿੱਚਰਵਾਰ ਤੋਂ ਚਾਰ ਦਿਨਾਂ ਲਈ ਠੱਪ ਰਹਿਣਗੀਆਂ। ਛੁੱਟੀਆਂ ਅਤੇ ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਾਂ (ਯੂ.ਐੱਫ.ਬੀ.ਯੂ.) ਵੱਲੋਂ ਹੜਤਾਲ ਕਾਰਨ 13 ਮਾਰਚ (ਮਹੀਨੇ ਦੇ ਦੂਜੇ ਸ਼ਨੀਵਾਰ) ਅਤੇ 14 ਮਾਰਚ (ਐਤਵਾਰ) ਨੂੰ ਬੈਂਕ ਬੰਦ ਰਹਿਣਗੇ। ਬੈਂਕਾਂ ਦੇ ਨਿੱਜੀਕਰਨ ਖ਼ਿਲਾਫ਼ ਮੁਲਾਜ਼ਮ ਯੂਨੀਅਨਾਂ ਨੇ ਦੋ ਦਿਨ ਦੀ ਹੜਤਾਲ ਦਾ ਸੱਦਾ ਦਿੱਤਾ ਹੈ, ਜਿਸ ਕਾਰਨ ਬੈਂਕ 15 ਤੇ 16 ਮਾਰਚ ਨੂੰ ਬੰਦ ਰਹਿਣਗੇ। ਇਸ ਦੇ ਉਲਟ ਆਈ.ਸੀ.ਆਈ.ਸੀ.ਆਈ., ਐੱਚ.ਡੀ.ਐੱਫ.ਸੀ. ਅਤੇ ਕੋਟਕ ਮਹਿੰਦਰਾ ਬੈਂਕ 15 ਅਤੇ 16 ਮਾਰਚ ਨੂੰ ਆਮ ਵਾਂਗ ਕੰਮ ਕਰਨਗੇ।

Share