ਬੈਂਕਾਂ ਦੇ ਤਜਵੀਜ਼ਤ ਨਿੱਜੀਕਰਨ ਦੇ ਵਿਰੋਧ ’ਚ ਦੋ ਰੋਜ਼ਾ ਦੇਸ਼ਵਿਆਪੀ ਹੜਤਾਲ ਸੋਮਵਾਰ ਤੋਂ

422
Share

ਨਵੀਂ ਦਿੱਲੀ, 14 ਮਾਰਚ (ਪੰਜਾਬ ਮੇਲ)- ਬੈਂਕਾਂ ਦੇ ਤਜਵੀਜ਼ਤ ਨਿੱਜੀਕਰਨ ਦੇ ਵਿਰੋਧ ’ਚ ਮੁਲਾਜ਼ਮ ਜਥੇਬੰਦੀਆਂ ਵੱਲੋਂ ਦੋ ਰੋਜ਼ਾ ਦੇਸ਼ਵਿਆਪੀ ਹੜਤਾਲ ਕਾਰਨ ਭਲਕੇ ਸੋਮਵਾਰ ਅਤੇ ਮੰਗਲਵਾਰ ਨੂੰ ਦੇਸ਼ ਭਰ ’ਚ ਬੈਂਕਿੰਗ ਸੇਵਾਵਾਂ ਪ੍ਰਭਾਵਿਤ ਹੋ ਸਕਦੀਆਂ ਹਨ। ਹੜਤਾਲ ਕਾਰਨ ਪੈਸੇ ਜਮ੍ਹਾਂ ਤੇ ਕਢਵਾਉਣ, ਚੈੱਕ ਪਾਸ ਕਰਵਾਉਣ ਅਤੇ ਲੋਨ ਦੀ ਮਨਜ਼ੂਰੀ ਜਿਹੀਆਂ ਸੇਵਾਵਾਂ ਪ੍ਰਭਾਵਿਤ ਹੋ ਸਕਦੀਆਂ ਹਨ। ਨੌਂ ਯੂਨੀਅਨਾਂ ਦੇ ਸਾਂਝੇ ਸੰਗਠਨ- ‘ਯੂਨਾਈਟਿਡ ਫੋਰਮ ਆਫ਼ ਬੈਂਕਿੰਗ ਯੂਨੀਅਨ’ ਨੇ ਇੱਕ ਬਿਆਨ ਵਿਚ ਦਾਅਵਾ ਕੀਤਾ ਕਿ ਬੈਂਕਾਂ ਦੇ ਲਗਪਗ 10 ਲੱਖ ਕਰਮਚਾਰੀ ਅਤੇ ਅਧਿਕਾਰੀ ਹੜਤਾਲ ਵਿਚ ਹਿੱਸਾ ਲੈਣਗੇ। ਸਰਵ ਭਾਰਤੀ ਬੈਂਕ ਕਰਮਚਾਰੀ ਸੰਘ ਦੇ ਮਹਾਂ ਸਕੱਤਰ ਸੀ.ਐੱਚ. ਵੈਂਕਟਚਲਮ ਨੇ ਕਿਹਾ ਕਿ 4, 9 ਅਤੇ 10 ਮਾਰਚ ਨੂੰ ਵਧੀਕ ਮੁੱਖ ਲੇਬਰ ਕਮਿਸ਼ਨਰ ਨਾਲ ਹੋਈਆਂ ਮੀਟਿੰਗਾਂ ਬੇਸਿੱਟਾ ਰਹਿਣ ਕਾਰਨ ਹੜਤਾਲ ਕੀਤੀ ਜਾ ਰਹੀ ਹੈ।

Share