ਬੇਹਿਸਾਬੀ ਜਾਇਦਾਦ ਦਾ ਮਾਮਲਾ: ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੋਸ਼ੀ ਕਰਾਰ

64
Om Parkash Chautala. File photo
Share

ਨਵੀਂ ਦਿੱਲੀ, 21 ਮਈ (ਪੰਜਾਬ ਮੇਲ)- ਇਥੋਂ ਦੀ ਅਦਾਲਤ ਨੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੱਤਾ ਹੈ। ਵਿਸ਼ੇਸ਼ ਜੱਜ ਵਿਕਾਸ ਢੁੱਲ ਨੇ ਇਹ ਹੁਕਮ ਸੁਣਾਉਂਦਿਆਂ ਮਾਮਲੇ ਦੀ ਸੁਣਵਾਈ 26 ਮਈ ਲਈ ਪਾ ਦਿੱਤੀ ਹੈ ਤੇ ਉਦੋਂ ਸਜ਼ਾਂ ਬਾਰੇ ਬਹਿਸ ਹੋਵੇਗੀ। ਸੀ.ਬੀ.ਆਈ. ਨੇ 2005 ਵਿਚ ਕੇਸ ਦਰਜ ਕੀਤਾ ਸੀ ਅਤੇ 26 ਮਾਰਚ 2010 ਵਿਚ ਚਾਰਜਸ਼ੀਟ ਦਾਇਰ ਕੀਤੀ ਗਈ ਸੀ। ਇਸ ਵਿਚ ਚੌਟਾਲਾ ‘ਤੇ 1993 ਤੋਂ 2006 ਦਰਮਿਆਨ 6.09 ਕਰੋੜ ਰੁਪਏ ਦੀ ਜਾਇਦਾਦ ਬਣਾਉਣ ਦਾ ਦੋਸ਼ ਲਗਾਇਆ ਗਿਆ ਸੀ, ਜੋ ਉਨ੍ਹਾਂ ਦੀ ਜਾਇਜ਼ ਆਮਦਨ ਤੋਂ ਬਹੁਤ ਜ਼ਿਆਦਾ ਸੀ।


Share