ਬੇਵੱਸ ਕਿਸਾਨਾਂ ਦੇ ਹਲਾਤਾਂ ਨੂੰ ਬਿਆਨ ਕਰਦਾ ਹੈ ਸ਼ੇਰਪੁਰੀ ਦਾ ਨਵਾਂ ਗੀਤ ”ਮਜਬੂਰੀ”

829

ਨਿਊਯਾਰਕ, 22 ਅਪ੍ਰੈਲ (ਰਾਜ ਗੋਗਨਾ/ਪੰਜਾਬ ਮੇਲ) -ਸੌਕੇ ਤੋਂ ਲੈ ਕੇ ਹੜ੍ਹਾਂ ਅਤੇ ਫਸਲ ਵੱਢਣ ਮੌਕੇ ਗੜ੍ਹੇ ਤੇ ਮੰਡੀਆ ਵਿਚ ਹੋ ਰਹੀ ਕਿਸਾਨ ਦੀ ਖੱਜਲ-ਖੁਆਰੀ ਨੂੰ ਬਿਆਨ ਕਰਦਾ ਹੈ, ਗਾਇਕ ਬਲਵੀਰ ਸ਼ੇਰਪੁਰੀ ਦਾ ਨਵਾਂ ਗੀਤ ”ਮਜਬੂਰੀ”। ਵਿਦੇਸ਼ੀ ਕੰਪਨੀ ”ਜੀ ਮਿਊਜ਼ਿਕ” ਅਤੇ ਸਾਬੀ ਚੀਨੀਆ ਦੀ ਪੇਸ਼ਕਾਰੀ ਹੇਠ ਤਿਆਰ ਹੋਏ ਇਸ ਗੀਤ ਨੂੰ ਹਰੀ ਅਮਿਤ ਵੱਲੋਂ ਸੰਗੀਤਕ ਧੁੰਨਾਂ ਨਾਲ ਸ਼ਿੰਗਾਰਿਆ ਗਿਆ ਹੈ, ਜਦ ਕਿ ਵੀਡੀਓ ਫਿਲਮਾਂਕਣ ਕੁਲਦੀਪ ਸਿੰਘ ਦੁਆਰਾ ਕੀਤਾ ਗਿਆ ਹੈ। ਸੰਤ ਬਲਬੀਰ ਸਿੰਘ ਸੀਚੇਵਾਲ ਦੇ ਅਸ਼ੀਰਵਾਦ ਪ੍ਰਾਪਤ ਇਸ ਦਰਦ ਰੂਪੀ ਗੀਤ ਨੂੰ ਲਖਵਿੰਦਰ ਸਿੰਘ ਡੋਗਰਾਂਵਾਲ, (ਰੀਗਲ ਰੈਸਟੋਰੈਂਟ) ਤੇ ਸੰਜੀਵ ਲਾਂਬਾ (ਪੰਜਾਬ ਇੰਮੀਗ੍ਰੇਸ਼ਨ ਸਰਵਿਸ) ਵੱਲੋਂ ਸਪਾਂਸਰ ਕੀਤਾ ਗਿਆ ਹੈ। ਰੇਸ਼ਮ ਸਿੰਘ ਬਾਜਵਾ , ਬਲਵਿੰਦਰ ਸਿੰਘ ਢਿੱਲੋਂ ਅਤੇ ਆਸਟਰੇਲੀਅਨ ਸਿੱਖ ਸਪੋਰਟਸ ਦਾ ਵਿਸ਼ੇਸ਼ ਧੰਨਵਾਦ ਹੈ।