ਬੇਭਰੋਸਗੀ ਮਤੇ ਤੋਂ ਪਹਿਲਾਂ ਇਮਰਾਨ ਦੇ 50 ਮੰਤਰੀ ‘ਲਾਪਤਾ’

278
Share

ਇਸਲਾਮਾਬਾਦ. 27 ਮਾਰਚ (ਪੰਜਾਬ ਮੇਲ)- ਪਾਕਿਸਤਾਨ ’ਚ ਸਰਕਾਰ ਬਚਾਉਣ ਲਈ ਜੱਦੋ-ਜਹਿਦ ਕਰ ਹੇ ਪ੍ਰਧਾਨ ਮੰਤਰੀ ਇਮਰਾਨ ਖਾਨ ਲਈ ਨਾ ਸਿਰਫ ਸਹਿਯੋਗੀ ਪਾਰਟੀਆਂ ਸਮੱਸਿਆ ਬਣੀਆਂ ਹੋਈਆਂ ਹਨ, ਸਗੋਂ ਖੁਦ ਉਨ੍ਹਾਂ ਦੇ ਮੰਤਰੀ ਵੀ ਹੁਣ ਸੰਕਟ ਦੀ ਇਸ ਘੜੀ ’ਚ ਉਨ੍ਹਾਂ ਦਾ ਸਾਥ ਨਹੀਂ ਦੇ ਰਹੇ ਹਨ।ਇਮਰਾਨ ਖਾਨ ਦੇ ਖਿਲਾਫ ਬੇਭਰੋਸਗੀ ਮਤੇ ਦੀ ਘੜੀ ਨੇੜੇ ਆ ਰਹੀ ਹੈ, ਉੱਥੇ ਹੀ ਸੱਤਾਧਿਰ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਨਾਲ ਜੁੜੇ 50 ਮੰਤਰੀ ਹੁਣ ਸਿਆਸੀ ਮੋਰਚੇ ਤੋਂ ‘ਲਾਪਤਾ’ ਹੋ ਗਏ ਹਨ। ਇਹ ਸਾਰੇ ਮੰਤਰੀ ਇਮਰਾਨ ਖਾਨ ਦੀ ਕੈਬਨਿਟ ਅਤੇ ਪੀ. ਟੀ. ਆਈ. ਦੀਆਂ ਸੂਬਾ ਸਰਕਾਰਾਂ ਨਾਲ ਜੁੜੇ ਹੋਏ ਹਨ। ਪਾਕਿਸਤਾਨੀ ਅਖ਼ਬਾਰ ਐਕਸਪ੍ਰੈੱਸ ਟ੍ਰਿਬਿਊਨ ਦੀ ਰਿਪੋਰਟ ਮੁਤਾਬਕ 50 ਸੰਘੀ ਅਤੇ ਸੂਬਾਈ ਮੰਤਰੀ ਵਿਰੋਧੀ ਧਿਰ ਦੇ ਬੇਭਰੋਸਗੀ ਮਤਾ ਲਿਆਉਣ ਦੇ ਬਾਅਦ ਤੋਂ ਵਿਖਾਈ ਨਹੀਂ ਦਿੱਤੇ ਹਨ। ਇਨ੍ਹਾਂ ’ਚੋਂ 25 ਸੰਘੀ, ਸੂਬਾ ਸਰਕਾਰਾਂ ’ਚ ਸਲਾਹਕਾਰ ਅਤੇ ਵਿਸ਼ੇਸ਼ ਸਹਾਇਕ ਹਨ। ਇਸ ਤੋਂ ਇਲਾਵਾ 4 ਰਾਜ ਮੰਤਰੀ ਅਤੇ 4 ਸਲਾਹਕਾਰ ਹਨ। ਇਹ ਤਾਜ਼ਾ ਘਟਨਾਕ੍ਰਮ ਅਜਿਹੇ ਸਮੇਂ ਹੋਇਆ ਹੈ, ਜਦੋਂ ਸੱਤਾਧਾਰੀ ਪਾਰਟੀ ਦੇ ਕਈ ਮੰਤਰੀਆਂ ਨੇ ਚੁੱਪ ਵੱਟ ਲਈ ਹੈ, ਜਿਸ ਨਾਲ ਅਟਕਲਾਂ ਦਾ ਬਾਜ਼ਾਰ ਗਰਮ ਹੋ ਗਿਆ ਹੈ।


Share