ਬੇਕਰਸਫੀਲਡ ਨਿਵਾਸੀ ਸ਼ਿਆਰਾ ਸਿੰਘ ਢੀਂਡਸਾ ਨੇ ਆਪਣੇ ਪੁੱਤਰ ਦੇ ਵਿਆਹ ਦੇ ਅਨੰਦ ਕਾਰਜ ਆਪ ਕੀਤੇ ‘ਤੇ ਅਨੰਦ ਕਾਰਜ਼ ਦੀ ਰਸਮ ਦੇ ਪੈਸੇ ਕਿਸਾਨ ਮੋਰਚੇ ਨੂੰ ਭੇਂਟ ਕੀਤੇ

290
Share

ਬੇਕਰਸਫੀਲਡ (ਕੈਲੀਫੋਰਨੀਆਂ), 19 ਅਗਸਤ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ/ ਪੰਜਾਬ ਮੇਲ)- ਵਿਦੇਸ਼ਾਂ ਵਿੱਚ ਪੰਜਾਬੀ ਹਰ-ਰੋਜ਼ ਨਵੇਂ ਕੀਰਤੀਮਾਨ ਬਣਾ ਰਹੇ ਹਨ। ਬੇਕਰਸਫੀਲਡ ਨਿਵਾਸੀ ਓਮਨੀ ਵੀਡੀਓ ਵਾਲੇ ਸ਼ਿਆਰਾ ਸਿੰਘ ਢੀਂਡਸਾ ਨੇ ਆਪਣੇ ਬੇਟੇ ਦੇ ਵਿਆਹ ਤੇ ਇੱਕ ਨਵੇਕਲੀ ਪਿਰਤ ਪਾਈ ਜਿਸਦੀ ਹਰ ਪਾਸੇ ਚਰਚਾ ਹੈ। ਪਿਛਲੇ ਦਿਨੀਂ ਸ਼ਿਆਰਾ ਸਿੰਘ ਢੀਂਡਸਾ ਦੇ ਪੁੱਤਰ ਸ਼ਮਿੰਦਰ ਸਿੰਘ ਢੀਂਡਸਾ ਦਾ ਵਿਆਹ ਬੇਟੀ ਪੂਜਾ ਨਾਲ਼  ਸਾਨਡੀਆਗੋ ਕੈਲੀਫੋਰਨੀਆਂ ਵਿਖੇ ਹੋਇਆ।ਏਸ  ਪਵਿੱਤਰ ਕਾਰਜ ਦੀ ਪਵਿੱਤਰ ਰਸਮ , ਲਾਵਾਂ ਦਾ ਪਾਠ ਸ. ਸ਼ਿਆਰਾ ਸਿੰਘ ਢੀਂਡਸਾ ਨੇ ਖ਼ੁਦ ਚਾਰ ਲਾਵਾਂ ਦਾ ਪਾਠ ਪੜ੍ਹਕੇ  ਨਿਭਾਈ।  ਸੱਭ ਤੋਂ ਵੱਧ ਮਾਣ ਵਾਲ਼ੀ ਗੱਲ , ਸ਼ਿਆਰਾ ਸਿੰਘ ਢੀਂਡਸਾ ਅਤੇ ਪਰਵਾਰ ਨੇ ਫੈਸਲਾ ਕੀਤਾ ਕਿ ਵਿਆਹ ਵੇਲ਼ੇ ਦੇ ਸ਼ਗਨ ਦੀ ਕੁਲ ਰਕਮ “ ਕਿਸਾਨ ਮੋਰਚੇ” ਨੂੰ ਭੇਂਟ ਕੀਤੀ ਜਾਵੇਗੀ। ਇਸ ਮੌਕੇ ਸ਼ਿਆਰਾ ਸਿੰਘ ਢੀਂਡਸਾ ਨੇ ਦੱਸਿਆ ਕਿ ਜਦੋਂ ਮੈ ਲੋਕਾਂ ਦੇ ਵਿਆਹਾਂ ਦੀ ਵੀਡੀਓ ਗ੍ਰਾਫੀ ਕਰਦਾ ਸੀ ‘ਤਾਂ ਉੱਘੇ ਪ੍ਰਚਾਰਕ ਸਰਬਜੀਤ ਸਿੰਘ ਧੂੰਦਾ ਦੇ ਬੋਲ ਸਦਾ ਮੇਰੇ ਦੇ ਕੰਨਾ ਵਿੱਚ ਗੂੰਜਦੇ  ਸਨ ਕਿ ਹਰ ਸਿੱਖ ਨੂੰ ਬਾਣੀ ਆਪ ਪੜਨੀ ਚਾਹੀਦੀ ਹੈ, ਅਤੇ ਮੈ ਮਨ ਬਣਾ ਲਿਆ ਸੀ ਕਿ ਆਪਣੇ ਬੱਚਿਆਂ ਦੇ ਅਨੰਦ ਕਾਰਜ ਮੈ ਆਪ ਚਾਰ ਲਾਵਾਂ ਦਾ ਪਾਠ ਕਰਕੇ ਕਰਾਂਗਾ । ਅੱਜ ਕੈਲੀਫੋਰਨੀਆ ਵੱਸਦਾ ਸਾਡਾ ਸਾਰਾ ਪੰਜਾਬੀ ਭਾਈਚਾਰਾ ਢੀਂਡਸਾ ਪਰਵਾਰ ਉੱਪਰ ਮਾਣ ਮਹਿਸੂਸ ਕਰ ਰਿਹਾ ਹੈ।

Share