ਬੇਅਦਬੀ ਮਾਮਲਾ: ਡੇਰਾ ਪ੍ਰੇਮੀਆਂ ਦੇ ਰਿਮਾਂਡ ਮਗਰੋਂ ਵੀ ‘ਸਿੱਟ’ ਨੂੰ ਨਹੀਂ ਮਿਲੇ ਪਾਵਨ ਸਰੂਪ ਦੇ ਪੱਤਰੇ

218
Share

ਫ਼ਰੀਦਕੋਟ, 26 ਮਈ (ਪੰਜਾਬ ਮੇਲ)-ਬੇਅਦਬੀ ਮਾਮਲੇ ’ਚ ਡੇਰਾ ਪ੍ਰੇਮੀਆਂ ਦੇ ਸੱਤ ਦਿਨਾਂ ਦੇ ਪੁਲਿਸ ਰਿਮਾਂਡ ਮਗਰੋਂ ਵੀ ਵਿਸ਼ੇਸ਼ ਜਾਂਚ ਟੀਮ ਪਾੜੇ ਗਏ ਪੱਤਰੇ ਅਤੇ ਜਿਲਦ ਬਰਾਮਦ ਨਹੀਂ ਕਰ ਸਕੀ। ਦੱਸਣਯੋਗ ਹੈ ਕਿ 16 ਮਈ ਨੂੰ ਵਿਸ਼ੇਸ਼ ਜਾਂਚ ਟੀਮ ਨੇ ਅਦਾਲਤ ਵਿਚ ਲਿਖਤੀ ਤੌਰ ’ਤੇ ਦਾਅਵਾ ਕੀਤਾ ਸੀ ਕਿ ਗੁਰੂ ਗ੍ਰੰਥ ਸਾਹਿਬ ਦੇ ਪਾੜੇ ਗਏ 100 ਪੱਤਰੇ ਡੇਰਾ ਪ੍ਰੇਮੀਆਂ ਵੱਲੋਂ ਪਿੰਡ ਹਰੀ ਨੌਂ ਵਿਚ ਖਿਲਾਰਨ ਦੀ ਯੋਜਨਾ ਸੀ।¿;
ਟੀਮ ਅਨੁਸਾਰ ਇਹ ਪੱਤਰੇ ਹੁਣ ਵੀ ਡੇਰਾ ਪ੍ਰੇਮੀਆਂ ਕੋਲ ਹੀ ਹਨ ਪਰ ਇਨ੍ਹਾਂ ਦੀ ਬਰਾਮਦਗੀ ਨਹੀਂ ਹੋ ਸਕੀ। ਸੋਮਵਾਰ ਨੂੰ ਇਸ ਮਾਮਲੇ ਦੀ ਪੜਤਾਲ ਮੁਕੰਮਲ ਕਰਨ ਤੋਂ ਬਾਅਦ ਗਿ੍ਰਫ਼ਤਾਰ ਛੇ ਡੇਰਾ ਪ੍ਰੇਮੀਆਂ ਨੂੰ ਅਦਾਲਤ ਨੇ ਪਹਿਲੀ ਜੂਨ ਤੱਕ ਅਦਾਲਤੀ ਹਿਰਾਸਤ ਤਹਿਤ ਜੇਲ੍ਹ ਭੇਜਣ ਦਾ ਹੁਕਮ ਦਿੱਤਾ ਹੈ।

Share